ਵਿਧਾਨ ਸਭਾ ਸੈਸ਼ਨ ''ਚ ਡਿਊਟੀ ਲਈ ਨਿਕਲੇ ਪੁਲਸ ਕਾਂਸਟੇਬਲ ਦੀ ਮਿਲੀ ਲਾਸ਼

Monday, Aug 26, 2024 - 03:07 PM (IST)

ਵਿਧਾਨ ਸਭਾ ਸੈਸ਼ਨ ''ਚ ਡਿਊਟੀ ਲਈ ਨਿਕਲੇ ਪੁਲਸ ਕਾਂਸਟੇਬਲ ਦੀ ਮਿਲੀ ਲਾਸ਼

ਹਰਿਦੁਆਰ (ਵਾਰਤਾ)- ਉੱਤਰਾਖੰਡ ਦੇ ਦੇਹਰਾਦੂਨ 'ਚ ਤਾਇਨਾਤ ਇਕ ਪੁਲਸ ਕਾਂਸਟੇਬਲ ਦੀ ਹਰਿਦੁਆਰ ਨਗਰ ਕੋਤਵਾਲੀ ਇਲਾਕੇ 'ਚ ਸਪਤਰਿਸ਼ੀ ਫਲਾਈਓਵਰ 'ਤੇ ਸ਼ੱਕੀ ਅਤੇ ਅਰਧ ਨਗਨ ਹਾਲਤ 'ਚ ਲਾਸ਼ ਮਿਲਣ 'ਤੇ ਹੜਕੰਪ ਮਚ ਗਿਆ। ਮ੍ਰਿਤਕ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਦੀ ਮੋਰਚਰੀ 'ਚ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ 'ਚ ਹੀ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਪੁਲਸ ਮੁਤਾਬਕ ਦੇਹਰਾਦੂਨ 'ਚ ਤਾਇਨਾਤ ਕਾਂਸਟੇਬਲ ਕੈਲਾਸ਼ ਭੱਟ 18 ਅਗਸਤ ਨੂੰ ਗੈਰਸੈਂਨ ਵਿਧਾਨ ਸਭਾ ਸੈਸ਼ਨ 'ਚ ਡਿਊਟੀ ਲਈ ਗਿਆ ਸੀ ਪਰ ਉਹ ਡਿਊਟੀ ਲਈ ਨਹੀਂ ਪਹੁੰਚਿਆ। ਇਸ ਸਬੰਧੀ ਕਾਂਸਟੇਬਲ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ।

ਪੁਲਸ ਸੁਪਰਡੈਂਟ (ਸਿਟੀ) ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਸਪਤਰਿਸ਼ੀ ਫਲਾਈਓਵਰ 'ਤੇ ਕਾਂਸਟੇਬਲ ਦੀ ਲਾਸ਼ ਅਰਧ ਨਗਨ ਹਾਲਤ 'ਚ ਮਿਲੀ। ਉਸ ਦੀ ਕਾਰ ਵੀ ਨੇੜੇ ਹੀ ਖੜ੍ਹੀ ਸੀ। ਕਾਰ ਦੇ ਅੰਦਰ ਵਰਦੀਆਂ ਅਤੇ ਹੋਰ ਸਮਾਨ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਦਾ ਪੋਸਟਮਾਰਟਮ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਮੌਤ ਦਾ ਕਾਰਨ ਸਪੱਸ਼ਟ ਹੋ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਕਾਂਸਟੇਬਲ ਪੁਲਸ ਲਾਈਨ ਦੇਹਰਾਦੂਨ 'ਚ ਤਾਇਨਾਤ ਸੀ। ਹਰਿਦੁਆਰ ਕੋਤਵਾਲੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਹਰਾਦੂਨ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News