ਕੇਰਲ ''ਚ ਕੋਰੋਨਾਵਾਇਰਸ ਨਾਲ ਦਹਿਸ਼ਤ, ਅਲਰਟ ਜਾਰੀ

Tuesday, Feb 04, 2020 - 12:04 AM (IST)

ਕੇਰਲ ''ਚ ਕੋਰੋਨਾਵਾਇਰਸ ਨਾਲ ਦਹਿਸ਼ਤ, ਅਲਰਟ ਜਾਰੀ

ਤਿਰੁਵੰਤਪੁਰਮ — ਚੀਨ 'ਚ ਕੋਰੋਨਾਵਾਇਰਸ ਕਾਰਨ ਉਥੇ ਐਮਰਜੰਸੀ ਵਰਗੇ ਹਾਲਾਤ ਹੋ ਗਏ ਹਨ। ਇਹ ਵਾਇਰਸ ਵਿਸ਼ਵ ਦੇ ਕਈ ਦੇਸ਼ਾਂ 'ਚ ਆਪਣੀ ਦਸਤਕ ਦੇ ਚੁੱਕਾ ਹੈ। ਕੇਰਲ ਸਰਕਾਰ ਨੇ ਆਪਣੇ ਸੂਬੇ 'ਚ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਸੂਬਾ ਆਫਤ ਐਲਾਨ ਕਰ ਦਿੱਤਾ ਹੈ। ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਾਜਾ ਨੇ ਕਿਹਾ ਕਿ ਮੁੱਖ ਮੰਤਰੀ ਪਿਨਾਰਈ ਵਿਜਯਨ ਦੇ ਨਿਰਦੇਸ਼ 'ਤੇ ਇਸ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦੇ ਹੋਏ ਸਾਰੇ ਜ਼ਿਲਿਆਂ 'ਚ ਅਲਰਟ ਜਾਰੀ ਕੀਤਾ ਹੈ।
ਮੀਡੀਆ ਨਾਲ ਗੱਲ ਕਰਦੇ ਹੋਏ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਦੱਸਿਆ ਕਿ ਸਰਕਾਰ ਵਾਇਰਸ ਨੂੰ 'ਸੂਬਾ ਆਫਤ' ਐਲਾਨ ਕਰ ਦਿੱਤਾ ਹੈ ਤਾਂਕਿ ਇਸ ਮਹਾਮਾਰੀ ਨੂੰ ਪ੍ਰਭਾਵੀ ਢੰਗ ਨਾਲ ਕੰਟਰੋਲ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਇਸ ਬਾਬਤ ਫੈਸਲਾ ਮੁੱਖ ਸਕੱਤਰ ਟੀਮ ਜੋਸ ਦੀ ਪ੍ਰਧਾਨਗੀ ਵਾਲੀ ਸੂਬਾ ਆਫਤ ਪ੍ਰਬੰਧਨ ਅਥਾਰਟੀ ਦੀ ਚੋਟੀ ਦੀ ਕਮੇਟੀ ਦੀ ਬੈਠਕ 'ਚ ਲਿਆ ਗਿਆ।
ਤੁਹਾਨੂੰ ਦੱਸ ਦਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਤੋਂ ਪੀੜਤ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਤਿੰਨੇ ਹੀ ਮਾਮਲੇ ਕੇਰਲ ਤੋਂ ਆਏ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਹਾਲ ਹੀ 'ਚ ਚੀਨ ਦੇ ਵੁਹਾਨ ਯੂਨੀਵਰਸਿਟੀ ਤੋਂ ਕੇਰਲ  ਪਰਤਿਆ ਇਹ ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਤ ਹੈ। ਇਸ ਤੋਂ ਪਹਿਲਾਂ ਆਏ ਦੋਵੇਂ ਮਾਮਲੇ ਵੀ ਵੁਹਾਨ ਤੋਂ ਪਰਤੇ ਕੇਰਲ ਦੇ ਲੋਕਾਂ 'ਚ ਹੀ ਆਏ ਹਨ। ਦੋਵੇਂ ਤ੍ਰਿਸ਼ੂਰ ਅਤੇ ਅਲਪੁਝਾ ਦੇ ਰਹਿਣ ਵਾਲੇ ਹਨ।


author

Inder Prajapati

Content Editor

Related News