ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

Monday, Aug 23, 2021 - 10:11 AM (IST)

ਗੋਲਗੱਪੇ ਵੇਚਣ ਵਾਲੇ ਦੀ ਘਿਨੌਣੀ ਹਰਕਤ, ਪਾਣੀ ’ਚ ਮਿਲਾਇਆ ਪਿਸ਼ਾਬ, ਵੀਡੀਓ ਵਾਇਰਲ

ਗੁਹਾਟੀ– ਸੋਸ਼ਲ ਮੀਡੀਆ ’ਤੇ ਗੋਲ ਗੱਪੇ ਵਾਲੇ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਉਸ ਸ਼ਖਸ ’ਤੇ ਗੁੱਸਾ ਆਏਗਾ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਯਕੀਨ ਨਹੀਂ ਕਰ ਪਾ ਰਿਹਾ ਹੈ। ਅਸਲ ’ਚ ਇਹ ਵੀਡੀਓ ਗੋਲ ਗੱਪਿਆਂ ਦੇ ਪਾਣੀ ’ਚ ਪਿਸ਼ਾਬ ਮਿਲਾਉਣ ਵਾਲਾ ਹੈ। ਦਰਅਸਲ ਗੁਹਾਟੀ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਕ ਗੋਲਗੱਪੇ ਵਾਲਾ ਮਗ ਵਿਚ ਪੇਸ਼ਾਬ ਕਰ ਕੇ ਪਾਣੀ ਵਿਚ ਮਿਲਾਉਂਦਾ ਹੈ ਅਤੇ ਫਿਰ ਉਸੇ ਮਗ ਦੀ ਵਰਤੋਂ ਲੋਕਾਂ ਨੂੰ ਚੀਜ਼ਾਂ ਪਰੋਸਣ ਲਈ ਕਰਦਾ ਹੈ।

 

ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਸ ਹਰਕਤ ਵਿਚ ਆ ਗਈ ਅਤੇ ਫੂਡ ਵੈਂਡਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਪੋਰਟ ਅਨੁਸਾਰ ਇਹ ਸ਼ਖਸ ਗੁਹਾਟੀ ਦੇ ਅਠਗਾਓਂ ਇਲਾਕੇ ਵਿਚ ਆਪਣਾ ਸਟਾਲ ਲਗਾਉਂਦਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਆਪਣਾ ਗੁੱਸਾ ਜ਼ਾਹਿਰ ਕਰ ਰਿਹਾ ਹੈ। ਸਾਰੇ ਸ਼ਖਸ ਦੀ ਅਜਿਹੀ ਹਰਕਤ ਤੋਂ ਕਾਫ਼ੀ ਨਾਰਾਜ਼ ਹਨ ਅਤੇ ਉਸ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਗੁਜ਼ਾਰਿਸ਼ ਕਰ ਰਹੇ ਹਨ। ਯੂਜ਼ਰਸ ਇਸ ਵੀਡੀਓ ਕਲਿੱਪ ਨੂੰ ਕਾਫ਼ੀ ਸ਼ੇਅਰ ਕਰ ਰਹੇ ਹਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News