ਪੈਂਗੋਂਗ ਝੀਲ ਤੋਂ ਪਿੱਛੇ ਹਟੀਆਂ ਭਾਰਤ-ਚੀਨ ਦੀਆਂ ਫ਼ੌਜਾਂ, ਕੱਲ੍ਹ ਹੋਵੇਗੀ ਉੱਚ ਪੱਧਰੀ ਬੈਠਕ

Friday, Feb 19, 2021 - 05:27 PM (IST)

ਨਵੀਂ ਦਿੱਲੀ- ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ਹਟਾਉਣ ਦਾ ਕੰਮ ਪੂਰਾ ਕਰਨ ਤੋਂ ਬਾਅਦ ਭਾਰਤ ਅਤੇ ਚੀਨ ਸ਼ਨੀਵਾਰ ਨੂੰ ਇਕ ਹੋਰ ਦੌਰ ਦੀ ਉੱਚ ਪੱਧਰੀ ਫ਼ੌਜ ਹੋਵੇਗੀ। 20 ਫਰਵਰੀ ਯਾਨੀ ਸ਼ਨੀਵਾਰ ਨੂੰ ਹੋਣ ਵਾਲੀ ਬੈਠਕ 'ਚ ਪੂਰਬੀ ਲੱਦਾਖ 'ਚ ਹੌਟ ਸਪ੍ਰਿੰਗਸ, ਗੋਰਗਾ ਅਤੇ ਦੇਪਸਾਂਗ ਖੇਤਰਾਂ ਤੋਂ ਵੀ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਬਾਰੇ ਗੱਲ ਹੋਵੇਗੀ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 10ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੀਨ ਵਲੋਂ ਮੋਲਦੋ ਸਰਹੱਦ ਬਿੰਦੂ 'ਤੇ ਕੱਲ ਯਾਨੀ ਸ਼ਨੀਵਾਰ ਨੂੰ 10 ਵਜੇ ਸ਼ੁਰੂ ਹੋਵੇਗੀ। 

ਇਹ ਵੀ ਪੜ੍ਹੋ : ਪੂਰਬੀ ਲੱਦਾਖ ਤੋਂ ਪਿੱਛੇ ਹਟ ਰਿਹੈ ਚੀਨ, ਤਸਵੀਰਾਂ ’ਚ ਵੇਖੋ ਟੈਂਕਾਂ ਅਤੇ ਫ਼ੌਜੀਆਂ ਦੀ ਵਾਪਸੀ

ਫ਼ੌਜਾਂ ਦੀ ਵਾਪਸੀ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਪਹਿਲੀ ਗੱਲਬਾਤ
ਉਨ੍ਹਾਂ ਕਿਹਾ ਕਿ ਪੈਂਗੋਂਗ ਝੀਲ ਖੇਤਰ ਤੋਂ ਫ਼ੌਜ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਸੀਨੀਅਰ ਅਧਿਕਾਰੀ ਪੱਧਰ 'ਤੇ ਇਹ ਪਹਿਲੀ ਗੱਲਬਾਤ ਹੋਵੇਗੀ। ਸੂਤਰਾਂ ਨੇ ਕਿਹਾ ਕਿ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫ਼ੌਜੀਆਂ ਦੀ ਵਾਪਸੀ, ਹਥਿਆਰ ਅਤੇ ਹੋਰ ਫ਼ੌਜ ਸਮਾਨ ਅਤੇ ਬੰਕਰਾਂ, ਤੰਬੂਆਂ, ਅਸਥਾਈ ਨਿਰਮਾਣ ਨੂੰ ਹਟਾਉਣ ਦਾ ਕੰਮ ਵੀਰਵਾਰ ਨੂੰ ਪੂਰਾ ਹੋ ਗਿਆ ਅਤੇ ਦੋਹਾਂ ਪੱਖਾਂ ਨੇ ਇਸ ਦੀ ਭੌਤਿਕ ਪੜਤਾਲ ਕਰ ਲਈ ਹੈ। ਉਨ੍ਹਾਂ ਕਿਹਾ,''ਦੋਵੇਂ ਪੱਖ ਪੈਂਗੋਂਗ ਝੀਲ ਖੇਤਰ ਤੋਂ ਵਾਪਸੀ ਦੀ ਪ੍ਰਕਿਰਿਆ ਦੀ ਸਮੀਖਿਆ ਵੀ ਕਰਨਗੇ।'' 

ਇਹ ਵੀ ਪੜ੍ਹੋ : LAC 'ਤੇ ਤਣਾਅ ਘੱਟ ਕਰਨ ਲਈ ਭਾਰਤ-ਚੀਨ ਵਿਚਾਲੇ 15 ਘੰਟੇ ਚੱਲੀ 9ਵੇਂ ਗੇੜ ਦੀ ਗੱਲਬਾਤ

ਚੀਨ ਨੇ ਪਹਿਲੀ ਵਾਰ ਕਿਹਾ ਮਾਰੇ ਗਏ ਸਨ 4 ਫ਼ੌਜੀ
ਇਸ ਵਿਚ, ਚੀਨ ਨੇ ਪਹਿਲੀ ਵਾਰ ਅਧਿਕਾਰ ਤੌਰ 'ਤੇ ਇਹ ਕਿਹਾ ਕਿ ਪਿਛਲੇ ਸਾਲ ਜੂਨ 'ਚ ਗਲਵਾਨ ਘਾਟੀ 'ਚ ਭਾਰਤੀ ਫ਼ੌਜੀਆਂ ਨਾਲ ਹੋਈ ਝੜਪ 'ਚ ਉਸ ਦੇ ਚਾਰ ਫ਼ੌਜੀ ਮਾਰੇ ਗਏ ਸਨ। ਗਲਵਾਨ ਘਾਟੀ 'ਚ ਹੋਈ ਝੜਪ 'ਚ ਭਾਰਤ ਦੇ 20 ਫ਼ੌਜੀ ਸ਼ਹੀਦ ਹੋਏ ਸਨ। ਅਮਰੀਕਾ ਦੀ ਇਕ ਖੁਫ਼ੀਆ ਰਿਪੋਰਟ 'ਚ ਕਿਹਾ ਗਿਆ ਸੀ ਕਿ ਇਸ ਝੜਪ 'ਚ ਚੀਨ ਦੇ 35 ਫ਼ੌਜੀ ਮਾਰੇ ਗਏ ਸਨ। ਸੂਤਰਾਂ ਨੇ ਸੰਕੇਤ ਦਿੱਤਾ ਕਿ ਸ਼ਨੀਵਾਰ ਨੂੰ ਹੋਣ ਵਾਲੀ ਗੱਲਬਾਤ 'ਚ ਭਾਰਤ ਖੇਤਰ 'ਚ ਤਣਾਅ ਘੱਟ ਕਰਨ ਲਈ ਬਾਕੀ ਇਲਾਕਿਆਂ ਤੋਂ ਫ਼ੌਜੀਆਂ ਦੀ ਜਲਦ ਵਾਪਸੀ 'ਤੇ ਜ਼ੋਰ ਦੇਵੇਗਾ। ਭਾਰਤ ਅਤੇ ਚੀਨ ਵਿਚਾਲੇ ਫ਼ੌਜ ਗਤੀਰੋਧ ਨੂੰ 9 ਮਹੀਨੇ ਹੋ ਗਏ ਹਨ।

ਇਹ ਵੀ ਪੜ੍ਹੋ : ਰਾਜ ਸਭਾ ’ਚ ਬੋਲੇ ਰਾਜਨਾਥ ਸਿੰਘ- ‘ਪੈਂਗੋਂਗ ਝੀਲ’ ਨੂੰ ਲੈ ਕੇ ਚੀਨ ਨਾਲ ਹੋਇਆ ਸਮਝੌਤਾ

ਰਾਜਨਾਥ ਸਿੰਘ ਨੇ ਦਿੱਤਾ ਸੀ ਇਹ ਬਿਆਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11 ਫਰਵਰੀ ਨੂੰ ਸੰਸਦ 'ਚ ਇਕ ਬਿਆਨ 'ਚ ਕਿਹਾ ਸੀ ਕਿ ਭਾਰਤ ਅਤੇ ਚੀਨ ਵਿਚਾਲੇ ਪੈਂਗੋਂਗ ਝੀਲ ਖੇਤਰ ਤੋਂ ਫ਼ੌਜੀਆਂ ਨੂੰ ਚਰਨਬੱਧ ਤਰੀਕੇ ਨਾਲ ਹਟਾਉਣ ਦਾ ਸਮਝੌਤਾ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਸਮਝੌਤੇ ਦੇ ਅਨੁਰੂਪ ਚੀਨ ਆਪਣੀ ਫ਼ੌਜ ਦੀਆਂ ਟੁੱਕੜੀਆਂ ਨੂੰ ਹਟਾ ਕੇ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ 'ਚ ਫਿੰਗਰ 8 ਖੇਤਰ ਦੀ ਪੂਰਬ ਦਿਸ਼ਾ ਵੱਲ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਆਪਣੀਆਂ ਫ਼ੌਜ ਟੁੱਕੜੀਆਂ ਨੂੰ ਫਿੰਗਰ 3 ਦੇ ਕੋਲ ਆਪਣੇ ਸਥਾਈ ਕੈਂਪਸ ਧਨ ਸਿੰਘ ਥਾਪਾ ਪੋਸਟ 'ਤੇ ਰੱਖੇਗਾ। ਸਿੰਘ ਨੇ ਕਿਹਾ ਸੀ ਕਿ ਇਸੇ ਤਰ੍ਹਾਂ ਦਾ ਕਦਮ ਪੈਂਗੋਂਗ ਝੀਲ ਦੇ ਦੱਖਣੀ ਤੱਟ ਖੇਤਰ 'ਚ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ : ਚੀਨ ਨਾਲ ਸਮਝੌਤੇ 'ਚ ਭਾਰਤ ਨੇ ਕੋਈ ਜ਼ਮੀਨ ਨਹੀਂ ਦਿੱਤੀ ਹੈ : ਰੱਖਿਆ ਮੰਤਰਾਲਾ

 


DIsha

Content Editor

Related News