ਦਰਦਨਾਕ ਹਾਦਸੇ ਨੇ ਘਰ ’ਚ ਪਾਏ ਉਜਾੜੇ, ਸਕੇ ਭੈਣ-ਭਰਾ ਸਮੇਤ ਤਾਏ ਦੇ ਮੁੰਡੇ ਦੀ ਮੌਤ

Wednesday, Nov 30, 2022 - 06:29 PM (IST)

ਦਰਦਨਾਕ ਹਾਦਸੇ ਨੇ ਘਰ ’ਚ ਪਾਏ ਉਜਾੜੇ, ਸਕੇ ਭੈਣ-ਭਰਾ ਸਮੇਤ ਤਾਏ ਦੇ ਮੁੰਡੇ ਦੀ ਮੌਤ

ਪੰਚਕੂਲਾ- ਪੰਚਕੂਲਾ ’ਚ ਇਕ ਦਰਦਨਾਕ ਹਾਦਸੇ ’ਚ ਸਕੇ ਭੈਣ-ਭਰਾ ਸਮੇਤ ਤਾਏ ਦੇ ਮੁੰਡੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰਿਸ਼ਤੇਦਾਰੀ ’ਚ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਬਾਈਕ ’ਤੇ ਵਾਪਸ ਪਰਤ ਰਹੇ ਬਰਵਾਲਾ-ਮੌਲੀ ਮਾਰਗ ’ਤੇ ਬਾਈਕ ਅਤੇ ਸਕਾਰਪੀਓ ਦੀ ਆਹਮਣੇ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੀ ਪਛਾਣ ਅਭਿਸ਼ੇਕ (20 ਸਾਲ), ਅੰਜਲੀ (24 ਸਾਲ) ਅਤੇ ਅੰਕਿਤ (17) ਸਾਲ ਦੇ ਰੂਪ ’ਚ ਹੋਈ ਹੈ।

ਇਹ ਵੀ ਪੜ੍ਹੋ- ਧੀ ਨੇ ਕਰਵਾਈ ਲਵ ਮੈਰਿਜ ਤਾਂ ਗੁੱਸੇ ’ਚ ਆਈ ਮਾਂ ਨੇ ਕੁੜਮ ਨੂੰ ਸਟੇਜ ’ਤੇ ਹੀ ਜੁੱਤੀਆਂ ਨਾਲ ਕੁੱਟਿਆ

ਜਾਣਕਾਰੀ ਮੁਤਾਬਕ ਅੰਬਾਲਾ ਜ਼ਿਲ੍ਹੇ ਤੋਂ ਵਿਆਹ ਸਮਾਗਮ ਵਿਚ ਸ਼ਾਮਲ ਹੋ ਕੇ ਤਿੰਨੋਂ ਭਰਾ-ਭੈਣ ਬਾਈਕ ਤੋਂ ਪਿੰਡ ਭਰੇਲੀ ਪਰਤ ਰਹੇ ਸਨ, ਜਦੋਂ ਬਰਵਾਲਾ ਨੇੜੇ ਪਹੁੰਚੇ ਤਾਂ ਸਕਾਰਪੀਓ ਨਾਲ ਉਨ੍ਹਾਂ ਦੀ ਬਾਈਕ ਦੀ ਟੱਕਰ ਹੋਈ। ਹਾਦਸੇ ਮਗਰੋਂ ਸਕਾਰਪੀਓ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਤਾਏ ਦੀ ਮੁੰਡੇ ਅੰਕਿਤ ਨੂੰ ਜ਼ਖਮੀ ਹਾਲਤ ’ਚ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਅੱਜ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਹਾਦਸਾ ਬੀਤੀ ਸ਼ਾਮ ਵਾਪਰਿਆ ਸੀ।

ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਕੁੜੀ ਦਾ ਕਤਲ ਕਰ ਭਾਰਤ ਦੌੜ ਆਇਆ ਮੁਲਜ਼ਮ, ਦਿੱਲੀ ਦੀ ਕੋਰਟ ’ਚ ਕੀਤਾ ਗਿਆ ਪੇਸ਼


 


author

Tanu

Content Editor

Related News