ਕੁਲਗਾਮ ''ਚ ਪੰਚਾਇਤ ਘਰ ਸੜ੍ਹ ਹੋਇਆ ਸੁਆਹ

Saturday, Mar 17, 2018 - 10:07 AM (IST)

ਕੁਲਗਾਮ ''ਚ ਪੰਚਾਇਤ ਘਰ ਸੜ੍ਹ ਹੋਇਆ ਸੁਆਹ

ਸ਼੍ਰੀਨਗਰ— ਦੱਖਣੀ ਕਸ਼ਮੀਰ 'ਚ ਕੁਲਗਾਮ ਜ਼ਿਲੇ ਦੇ ਬਟਪੁਰਾ ਇਲਾਕੇ 'ਚ ਸ਼ੁੱਕਰਵਾਰ ਦੇਰ ਸ਼ਾਮ ਨੂੰ ਇਕ ਪੰਚਾਇਤ ਘਰ 'ਚ ਅੱਗ ਲੱਗ ਗਈ। ਅੱਗ ਲੱਗਣ ਨਾਲ ਕਾਫੀ ਨੁਕਸਾਨ ਹੋ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀਆਂ ਨੇ ਅੱਗ ਦੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅੱਗ 'ਤੇ ਕੰਟਰੋਲ ਪਾ ਲਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਘਟਨਾ ਦੀ ਮੌਕੇ 'ਤੇ ਜਾ ਕੇ ਜਾਇਜਾ ਲਿਆ ਹੈ ਅਤੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।


Related News