ਸ਼ਰਮਸਾਰ ਹੋਈ ਮਮਤਾ; ਖੇਤਾਂ ''ਚ ਮਿਲੀ ਨਵਜਨਮੇ ਬੱਚੇ ਦੀ ਲਾਸ਼

Sunday, Sep 08, 2024 - 01:07 PM (IST)

ਸ਼ਰਮਸਾਰ ਹੋਈ ਮਮਤਾ; ਖੇਤਾਂ ''ਚ ਮਿਲੀ ਨਵਜਨਮੇ ਬੱਚੇ ਦੀ ਲਾਸ਼

ਪਲਵਲ- ਹਰਿਆਣਾ ਦੇ ਪਲਵਲ ਦੇ ਸੌਂਦ ਪਿੰਡ 'ਚ ਸ਼ਨੀਵਾਰ ਨੂੰ ਜਵਾਰ ਦੇ ਖੇਤਾਂ 'ਚੋਂ ਇਕ ਨਵਜਨਮੇ ਬੱਚੇ ਦੀ ਲਾਸ਼ ਮਿਲੀ। ਸਥਾਨਕ ਲੋਕਾਂ ਨੇ ਨਵਜਨਮੇ ਬੱਚੇ ਦੀ ਲਾਸ਼ ਦੇਖੀ ਤਾਂ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਣਪਛਾਤੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਅਤੇ ਦੋਸ਼ੀਆਂ ਦੀ ਭਾਲ 'ਚ ਜੁਟੀ ਹੈ।

ਮੁੰਡਕਟੀ ਥਾਣਾ ਇੰਚਾਰਜ ਮੁਤਾਬਕ ਸੁੰਦਰ ਨਗਰ ਨਿਵਾਸੀ ਸੰਜੇ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਸੋਨਮ ਖੇਤਾਂ 'ਚ ਪਸ਼ੂਆਂ ਲਈ ਚਾਰਾ ਲੈਣ ਗਏ ਸਨ। ਉਸ ਸਮੇਂ ਦੁਪਹਿਰ ਦੇ ਪੌਣੇ 12 ਵਜ ਚੁੱਕੇ ਸਨ ਅਤੇ ਉਨ੍ਹਾਂ ਨੇ ਇਕ ਨਵਜਨਮੇ ਬੱਚੇ ਨੂੰ ਕੱਪੜੇ ਵਿਚ ਲਪੇਟਿਆ ਦੇਖਿਆ। ਇਸ ਤੋਂ ਬਾਅਦ ਜਦੋਂ ਉਹ ਦੋਵੇਂ ਬੱਚੇ ਦੇ ਨੇੜੇ ਗਏ ਅਤੇ ਕੱਪੜਾ ਉਤਾਰਿਆ ਤਾਂ ਦੇਖਿਆ ਕਿ ਬੱਚਾ ਮਰ ਚੁੱਕਾ ਸੀ ਅਤੇ ਉਸ ਦੇ ਸਰੀਰ 'ਤੇ ਕੀੜੇ-ਮਕੌੜੇ ਰੇਂਗਦੇ ਨਜ਼ਰ ਆ ਰਹੇ ਸਨ।

ਇਸ ਤੋਂ ਬਾਅਦ ਸੰਜੇ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਵਜਨਮੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਫਿਲਹਾਲ ਦੋਸ਼ੀ ਦੀ ਭਾਲ ਜਾਰੀ ਹੈ। ਦੋਸ਼ੀ ਦੇ ਸਾਹਮਣੇ ਆਉਣ 'ਤੇ ਹੀ ਮਾਮਲੇ ਦੀ ਸੱਚਾਈ ਦਾ ਪਤਾ ਲੱਗੇਗਾ।


author

Tanu

Content Editor

Related News