ਹਿਮਾਚਲ ਦੀਆਂ ਔਰਤਾਂ ਨੂੰ ਕੇਜਰੀਵਾਲ ਦੀ ਗਰੰਟੀ; CM ਮਾਨ ਬੋਲੇ- ਅਸੀਂ ਜੋ ਕਹਿੰਦੇ ਹਾਂ, ਉਹੀ ਕਰਦੇ ਹਾਂ

Wednesday, Aug 31, 2022 - 03:58 PM (IST)

ਹਿਮਾਚਲ ਦੀਆਂ ਔਰਤਾਂ ਨੂੰ ਕੇਜਰੀਵਾਲ ਦੀ ਗਰੰਟੀ; CM ਮਾਨ ਬੋਲੇ- ਅਸੀਂ ਜੋ ਕਹਿੰਦੇ ਹਾਂ, ਉਹੀ ਕਰਦੇ ਹਾਂ

ਪਾਲਮਪੁਰ– ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਯਾਨੀ ਕਿ ਬੁੱਧਵਾਰ ਪਾਲਮਪੁਰ ਪਹੁੰਚੇ ਹਨ। ਆਮ ਆਦਮ ਪਾਰਟੀ ਵਲੋਂ ਹਿਮਾਚਲ ਦੀਆਂ ਔਰਤਾਂ ਨੂੰ ਕੇਜਰੀਵਾਲ ਵਲੋਂ ਹਰ ਮਹੀਨੇ 1000 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ‘ਆਪ’ ਨੇਤਾ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਭਗਵੰਤ ਮਾਨ ਨੇ ਪਾਲਮਪੁਰ ’ਚ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ’ਚ ਹਿਮਾਚਲ ’ਚ ਆਮ ਆਦਮੀ ਪਾਰਟੀ ਬਣਾਓ, ਜਿਵੇਂ ਦਿੱਲੀ ਅਤੇ ਪੰਜਾਬ ’ਚ ਬਣੀ ਹੈ। ਸਿਸੋਦੀਆ ਨੇ ਕਿਹਾ ਕਿ ਇਹ ਗਰੰਟੀ ਜ਼ਰੂਰੀ ਹੈ। 

ਇਹ ਵੀ ਪੜ੍ਹੋ- CM ਮਾਨ ਅਤੇ ਮਨੀਸ਼ ਸਿਸੋਦੀਆ ਪਹੁੰਚੇ ਊਨਾ, ਹਿਮਾਚਲ ਦੀ ਜਨਤਾ ਨੂੰ ਦਿੱਤੀ ਦੂਜੀ ਗਰੰਟੀ

ਆਪਣੇ ਸੰਬੋਧਨ ’ਚ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਮੈਂ ਨਾਰੀ ਸ਼ਕਤੀ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਬਿਨਾਂ ਘਰ ਨਹੀਂ ਚੱਲ ਸਕਦਾ ਤਾਂ ਦੇਸ਼ ਵੀ ਨਹੀਂ ਚੱਲ ਸਕਦਾ। ਅਸੀਂ ਲੋਕ ਭਾਸ਼ਣ ਨਹੀਂ ਦਿੰਦੇ। ਆਮ ਆਦਮੀ ਪਾਰਟੀ ਵਾਲੇ ਜਿਸ ਮਿੱਟੀ ਨਾਲ ਬਣੇ ਹਨ, ਉਹ ਮਿੱਟੀ ਹੋਰ ਹੈ। ਅਸੀਂ ਦਿਲ ਦੀ ਗੱਲ ਕਰਦੇ ਹਾਂ। ਮਾਨ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ, ਜੋ ਨਹੀਂ ਕਰ ਸਕਦੇ ਉਹ ਕਹਿੰਦੇ ਹੀ ਨਹੀਂ। 

ਉਦਾਹਰਣ ਦੇ ਤੌਰ ’ਤੇ ਜਦੋਂ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਹੋਈਆਂ। ਕੇਜਰੀਵਾਲ ਨੇ ਪ੍ਰਚਾਰ ਦੌਰਾਨ ਜੋ ਗੱਲ ਆਖੀ ਸੀ, ਉਹ ਦਿਲ ਨੂੰ ਛੂਹ ਲੈਣ ਵਾਲੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਮੇਰੇ 2015 ਤੋਂ ਲੈ ਕੇ 2020 ਤੱਕ ਦੇ ਕੰਮ ਚੰਗੇ ਲੱਗੇ ਹੋਣ ਤਾਂ ਮੈਨੂੰ ਵੋਟ ਪਾਉਣਾ, ਨਹੀਂ ਤਾਂ ਨਾ ਪਾਉਣਾ। ਇਹ ਗੱਲ ਕੋਈ ਹੋਰ ਪਾਰਟੀ ਨਹੀਂ ਆਖ ਸਕਦੀ।  ਭਾਜਪਾ ਦਾ ਜੁਮਲਾ ਸੀ ਕਿ 15-15 ਲੱਖ ਹਰ ਖਾਤੇ ’ਚ ਆਵੇਗਾ। ਕੀ ਆਇਆ? ਸਾਡੇ ਵੀ ਨਹੀਂ ਆਇਆ। ਮੋਦੀ ਜੀ ਨੇ ਅੱਧੀ ਰਾਤ ਨੂੰ ਨੋਟਬੰਦੀ ਕਰ ਦਿੱਤੀ। ਸਭ ਤੋਂ ਜ਼ਿਆਦਾ ਬੁਰੀ ਹਾਲਤ ’ਚ ਔਰਤਾਂ ਫਸੀਆਂ। 

 

ਇਹ ਵੀ ਪੜ੍ਹੋ- ‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ

ਮਹਿੰਗਾਈ ਦੀ ਸਭ ਤੋਂ ਜ਼ਿਆਦਾ ਮਾਰ ਔਰਤਾਂ ਹੀ ਝੱਲਦੀਆਂ ਹਨ। ਔਰਤਾਂ ਨੂੰ ਪਤਾ ਹੈ ਕਿ ਚੁੱਲ੍ਹਾ ਕਿਵੇਂ ਚਲਾਉਣਾ ਹੈ। ਕਿਉਂਕਿ ਸਰਕਾਰ ਵਲੋਂ ਆਰਡਰ ਹੀ ਆਉਣੇ ਹਨ, ਸਿਲੰਡਰ ਮਹਿੰਗਾ, ਦੱਹੀਂ, ਘਿਓ ਅਤੇ ਲੱਸੀ ’ਤੇ GST ਲਾ ਦਿੱਤਾ। ਹੁਣ ਤਾਂ ਸਿਰਫ਼ ਸਾਹ ’ਤੇ ਜੀ. ਐੱਸ. ਟੀ. ਲਾਉਣਾ ਬਾਕੀ ਰਹਿਣ ਗਿਆ ਹੈ।  ਲੋਕਤੰਤਰ ਦਾ ਗਲ ਦਬਾ ਰੱਖਿਆ ਹੈ ਕਿ ਕੋਈ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ। ਇਹ ਤਾਂ ਆਮ ਆਦਮੀ ਪਾਰਟੀ ਹੈ, ਜੋ ਬੋਲਦੀ ਹੈ। ਨਹੀਂ ਤਾਂ ਈ. ਡੀ., ਸੀ. ਬੀ. ਆਈ. ਵਾਲੇ ਆਉਂਦੇ ਹਨ। ਸਿਸੋਦੀਆ ਦੇ ਲਾਕਰ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਦੇਸ਼ ਲਈ ਕੰਮ ਕਰਨਾ ਹੈ, ਔਰਤਾਂ ਨੂੰ ਬੱਸਾਂ ’ਚ ਮੁਫ਼ਤ ਸਫ਼ਰ ਕਰਾਉਣਾ ਹੈ ਅਤੇ ਆਂਗਣਵਾੜੀ ਵਰਕਰਾਂ ਦਾ ਜੀਵਨ ਪੱਧਰ ਸੁਧਾਰਨ ਹੈ ਤਾਂ ਫਿਰ ਲਾਕਰਾਂ ’ਚ ਕੁਝ ਨਹੀਂ ਮਿਲੇਗਾ। 

ਇਹ ਵੀ ਪੜ੍ਹੋ- ਲਾਕਰ ਮਾਮਲੇ ’ਚ CBI ਵਲੋਂ ਸਿਸੋਦੀਆ ਨੂੰ ‘ਕਲੀਨ ਚਿੱਟ’, ਕੇਜਰੀਵਾਲ ਬੋਲੇ- ਈਮਾਨਦਾਰੀ ਪੂਰੇ ਦੇਸ਼ ’ਚ ਸਾਬਤ ਹੋਈ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੋਵੇਂ ਨੇਤਾ ਸ਼ਿਮਲਾ ਅਤੇ ਊਨਾ ’ਚ ਗਰੰਟੀਆਂ ਦੇ ਚੁੱਕੇ ਹਨ। ਇਸ ’ਚ ਉਨ੍ਹਾਂ ਸਿੱਖਿਆ ਨਾਲ ਜੁੜੀਆਂ 5 ਗਰੰਟੀਆਂ ਦਿੱਤੀਆਂ। ਦੂਜੀ ਗਰੰਟੀ- ਮੁਫ਼ਤ ਇਲਾਜ ਅਤੇ ਤੀਜੀ ਗਰੰਟੀ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ।


author

Tanu

Content Editor

Related News