ਮਿਲੋ ਪਾਕਿਸਤਾਨ ਦੀ ''ਰਾਧੇ ਮਾਂ'' ਨਾਲ, ਤਸਵੀਰਾਂ ਹੋ ਰਹੀਆਂ ਹਨ ਵਾਇਰਲ

Monday, Jul 29, 2019 - 04:07 PM (IST)

ਮਿਲੋ ਪਾਕਿਸਤਾਨ ਦੀ ''ਰਾਧੇ ਮਾਂ'' ਨਾਲ, ਤਸਵੀਰਾਂ ਹੋ ਰਹੀਆਂ ਹਨ ਵਾਇਰਲ

ਇਸਲਾਮਾਬਾਦ/ਨਵੀਂ ਦਿੱਲੀ— ਭਾਰਤ ਦੀ ਰਾਧੇ ਮਾਂ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ। ਖੁਦ ਨੂੰ ਦੇਵੀ ਦਾ ਰੂਪ ਦੱਸਣ ਵਾਲੀ ਰਾਧੇ ਮਾਂ ਦੁਲਹਨ ਦਾ ਪਹਿਰਾਵਾ ਧਾਰਨ ਕਰਕੇ ਲੋਕਾਂ ਨੂੰ ਗਿਆਨ ਦਾ ਪਾਠ ਪੜ੍ਹਾਉਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪਾਕਿਸਤਾਨ 'ਚ ਵੀ ਅਜਿਹੀ ਹੀ ਇਕ ਰਾਧੇ ਮਾਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਰਾਧੇ ਮਾਂ ਕੋਈ ਔਰਤ ਨਹੀਂ ਬਲਕਿ ਪੁਰਸ਼ ਹੈ। ਪਾਕਿਸਤਾਨ ਦੀ ਇਸ ਰਾਧੇ ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਪਾਕਿਸਤਾਨ ਦੇ ਸਿੰਧ ਸੂਬੇ 'ਚ ਲੋਕਾਂ ਨੂੰ ਇਸਲਾਮ ਦੀ ਸਿੱਖਿਆ ਦੇਣ ਵਾਲੇ ਧਰਮਗੁਰੂ ਦੇ ਪਹਿਰਾਵੇ ਨੂੰ ਲੈ ਕੇ ਉਹ ਸੁਰਖੀਆਂ 'ਚ ਹੈ। ਇਹ ਧਰਮਗੁਰੂ ਇਕ ਦੁਲਹਨ ਦੇ ਪਹਿਰਾਵੇ 'ਚ ਲੋਕਾਂ ਨੂੰ ਧਰਮ ਦਾ ਗਿਆਨ ਦਿੰਦਾ ਹੈ। ਨਾਰੰਗੀ ਰੰਗ ਦ ਦਾੜ੍ਹੀ ਨਾਲ ਦੁਲਹਨ ਦੇ ਪਹਿਰਾਵੇ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕਾਂ ਮੁਤਾਬਕ ਉਹ ਜਦੋਂ ਕਿਸੇ ਥਾਂ ਧਰਮ ਗਿਆਨ ਦੇਣ ਪਹੁੰਚਦਾ ਹੈ ਤਾਂ ਉਸ ਥਾਂ ਨੂੰ ਵਿਆਹ ਦੇ ਘਰ ਵਾਂਗ ਸਜਾਇਆ ਜਾਂਦਾ ਹੈ। ਉਹ ਖੁਦ ਵੀ ਦੁਲਹਨ ਵਾਂਗ ਤਿਆਰ ਹੋ ਕੇ ਮੌਕੇ 'ਤੇ ਪਹੁੰਚਦਾ ਹੈ।

ਹਾਲਾਂਕਿ ਇਸ ਧਰਮਗੁਰੂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ 'ਚ ਦਿਖ ਰਿਹਾ ਹੈ ਕਿ ਲੋਕ ਉਸ ਨੂੰ ਪੈਸੇ ਦੇ ਕੇ ਉਸ ਤੋਂ ਆਸ਼ਿਰਵਾਦ ਲੈ ਰਹੇ ਹਨ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਕਈ ਲੋਕਾਂ ਨੇ ਇਸ ਧਰਮਗੁਰੂ ਨੂੰ ਫੜਨ ਦੀ ਮੰਗ ਸ਼ੁਰੂ ਕੀਤੀ ਹੈ।


author

Baljit Singh

Content Editor

Related News