ਸਰਹੱਦ ਪਾਰ ਕਰ ਭਾਰਤ ''ਚ ਆ ਵੜੀ ਪਾਕਿਸਤਾਨੀ ਔਰਤ, ਵਾਪਸ ਜਾਣ ਬਾਰੇ ਕਿਹਾ, ''''ਮੇਰੀ ਜਾਨ ਨੂੰ ਖ਼ਤਰਾ...''''
Tuesday, Mar 18, 2025 - 06:26 PM (IST)

ਨੈਸ਼ਨਲ ਡੈਸਕ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਤੋਂ ਬੀ.ਐੱਸ.ਐੱਫ. ਨੇ ਸੋਮਵਾਰ ਨੂੰ ਇਕ ਪਾਕਿਸਤਾਨੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ 'ਚ ਦਾਖਲ ਹੋਈ ਸੀ।
ਵਾਪਸ ਪਾਕਿਸਤਾਨ ਜਾਣ ਦਾ ਪੁੱਛੇ ਜਾਣ 'ਤੇ ਉਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪਾਕਿਸਤਾਨ 'ਚ ਉਸ ਦੀ ਜਾਨ ਨੂੰ ਖ਼ਤਰਾ ਹੈ। ਅਧਿਕਾਰੀਆਂ ਅਨੁਸਾਰ ਔਰਤ ਦੀ ਉਮਰ ਕਰੀਬ 33 ਸਾਲ ਹੈ। ਉਹ ਸਵੇਰੇ ਕਰੀਬ 5.30 ਵਜੇ ਕੰਡਿਆਲੀ ਤਾਰ ਪਾਰ ਕਰ ਕੇ ਭਾਰਤੀ ਇਲਾਕੇ 'ਚ ਦਾਖਲ ਹੋਈ ਸੀ। ਔਰਤ ਨੇ ਆਪਣਾ ਨਾਂ ਹੁਮਾਰਾ ਦੱਸਿਆ ਤੇ ਉਸ ਨੇ ਦੱਸਿਆ ਕਿ ਉਹ ਬਲੂਚਿਸਤਾਨ ਦੇ ਦਗ਼ਰੀ ਖਾਨ ਪਿੰਡ ਦੀ ਰਹਿਣ ਵਾਲੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦਾ ਨਾਂ ਵਸੀਮ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਦੀ ਦੌੜ 'ਚੋਂ ਰਾਜਾ ਵੜਿੰਗ ਬਾਹਰ, ਕਿਹਾ- 'ਮੈਂ ਨਹੀਂ ਚਾਹੁੰਦਾ CM ਬਣਨਾ...'
ਬੀ.ਐੱਸ.ਐੱਫ. ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦੱਸ਼ਿਆ ਕਿ ਭਾਰਤੀ ਇਲਾਕੇ ਦੇ ਅੰਦਰ 50 ਮੀਟਰ ਤੋਂ ਉਸ ਔਰਤ ਨੂੰ ਫੜਿਆ ਗਿਆ ਹੈ। ਉਸ ਦੇ ਕੋਲੋਂ ਇਕ ਮੋਬਾਇਲ ਫੋਨ ਤੇ ਕੁਝ ਗਹਿਣੇ ਵੀ ਬਰਾਮਦ ਹੋਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਟੈਲੀਜੈਂਸ ਬਿਊਰੋ, ਸੀ.ਆਈ.ਡੀ., ਪੁਲਸ ਤੇ ਖੁਫੀਆ ਸੁਰੱਖਿਆ ਏਜੰਸੀਆਂ ਨੂੰ ਵੀ ਸਾਵਧਾਨ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਵੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਉਹ ਅਣਜਾਣੇ 'ਚ ਸਰਹੱਦ ਪਾਰ ਆ ਗਈ ਹੈ ਜਾਂ ਕਿਸੇ ਸਾਜ਼ਿਸ਼ ਤਹਿਤ ਉਸ ਨੂੰ ਇਧਰ ਭੇਜਿਆ ਗਿਆ ਹੈ। ਫਿਲਹਾਲ ਉਕਤ ਔਰਤ ਬੀ.ਐੱਸ.ਐੱਫ਼ ਦੀ ਹਿਰਾਸਤ 'ਚ ਹੈ ਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e