ਖੁਫੀਆ ਏਜੰਸੀਆਂ ਦਾ ਅਲਰਟ, ਦਿੱਲੀ ਰੈਲੀ 'ਚ PM ਮੋਦੀ ਨੂੰ ਪਾਕਿ ਅੱਤਵਾਦੀ ਬਣਾ ਸਕਦੇ ਹਨ ਨਿਸ਼ਾਨਾ

12/20/2019 11:53:19 AM

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਿੱਲੀ 'ਚ ਹੋਣ ਵਾਲੀ ਰੈਲੀ 'ਤੇ ਅੱਤਵਾਦੀ ਖਤਰਾ ਮੰਡਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਰੈਲੀ ਹੋਣੀ ਹੈ ਅਤੇ ਇਹ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ 'ਤੇ ਹੈ। ਇੱਕ ਨਿਊਜ਼ ਏਜੰਸੀ ਮੁਤਾਬਕ ਖੁਫੀਆ ਏਜੰਸੀਆਂ ਨੇ ਵਿਸ਼ੇਸ਼ ਸੁਰੱਖਿਆ ਸਮੂਹ (ਐੱਸ.ਪੀ.ਜੀ) ਅਤੇ ਦਿੱਲੀ ਪੁਲਸ ਨੂੰ ਅਲਰਟ ਜਾਰੀ ਕੀਤਾ ਹੈ। ਕੇਂਦਰੀ ਏਜੰਸੀਆਂ ਨੇ ਪੀ.ਐੱਮ. ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਪ੍ਰਬੰਧਾਂ ਲਈ ਜਰੂਰੀ ਆਦੇਸ਼ ਜਾਰੀ ਕੀਤੇ ਹਨ।

ਖੁਫੀਆ ਸੁਰੱਖਿਆ ਏਜੰਸੀਆਂ ਮੁਤਾਬਕ ਉਨ੍ਹਾਂ ਕੋਲ ਨਵੇਂ ਇਨਪੁੱਟ ਹਨ ਕਿ ਰਾਮਲੀਲਾ ਮੈਦਾਨ 'ਚ ਪ੍ਰਧਾਨ ਮੰਤਰੀ ਨੂੰ ਜਾਨੋ ਮਾਰਨ ਦੀ ਸਾਜ਼ਿਸ ਤਹਿਤ ਭਾਰਤ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਗੁਰਗਿਆਂ ਨੂੰ ਜੁਟਾਇਆ ਗਿਆ ਹੈ। ਦੱਸ ਦੇਈਏ ਕਿ ਪੀ.ਐੱਮ.ਮੋਦੀ 22 ਦਸੰਬਰ ਨੂੰ ਦਿੱਲੀ 'ਚ ਅਣਆਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਕੇਂਦਰ ਦੇ ਕਦਮ 'ਤੇ ਭਾਜਪਾ ਵੱਲੋਂ ਆਯੋਜਿਤ ਇੱਕ ਮੇਗਾ ਰੈਲੀ ਨੂੰ ਸੰਬੋਧਿਤ ਕਰਨ ਲਈ ਰਾਮਲੀਲਾ ਮੈਦਾਨ 'ਚ ਪਹੁੰਚ ਰਹੇ ਹਨ।


Iqbalkaur

Content Editor

Related News