ਜ਼ਿੰਦਾ ਫੜੇ ਗਏ ਅੱਤਵਾਦੀ ਸੱਜਾਦ ਦੇ ਪਾਕਿਸਤਾਨੀ ਹੋਣ ਦਾ ਮਿਲਿਆ ਇਕ ਹੋਰ ਸਬੂਤ

08/31/2015 8:35:40 AM

 
ਜੰਮੂ- ਉੱਤਰੀ ਕਸ਼ਮੀਰ ਦੇ ਉੜੀ ਸੈਕਟਰ ''ਚ ਅੱਤਵਾਦੀ ਤੇ ਫੌਜ ਦੇ ਮੁਕਾਬਲੇ ਦੌਰਾਨ ਜ਼ਿੰਦਾ ਫੜੇ ਗਏ ਅੱਤਵਾਦੀ ਸੱਜਾਦ ਨੂੰ ਲੈ ਕੇ ਪਾਕਿਸਤਾਨੀ ਨੌਜਵਾਨ ਨੇ ਵੱਡਾ ਦਾਅਵਾ ਕੀਤਾ ਹੈ। ਨੌਜਵਾਨ ਨੇ ਸੱਜਾਦ ਨੂੰ ਆਪਣਾ ਭਰਾ ਦੱਸਿਆ ਹੈ। ਉਸ ਨੇ ਕਿਹਾ ਕਿ ਸੱਜਾਦ ਦੀ ਗ੍ਰਿਫਤਾਰੀ ਦੀ ਖਬਰ ਉਸ ਨੂੰ ਇਕ ਅਖਬਾਰ ਤੋਂ ਪਤਾ ਲੱਗੀ ਹੈ। 
ਅੱਤਵਾਦੀ ਸੱਜਾਦ ਨੇ ਪੁੱਛ-ਗਿੱਛ ਦੌਰਾਨ ਆਪਣੇ ਘਰ ਦਾ ਨੰਬਰ ਅਧਿਕਾਰੀਆਂ ਨੂੰ ਦੱਸਿਆ ਸੀ। ਐਤਵਾਰ ਨੂੰ ਸੱਜਾਦ ਦੇ ਪਰਿਵਾਰ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਚਾਚਾ ਦੇ ਬੇਟੇ ਨੇ ਫੋਨ ਰਿਸੀਵ ਕੀਤਾ। 
ਉਸ ਨੇ ਖੁਲਾਸਾ ਕੀਤਾ ਸੀ ਕਿ ਉਹ ਪਾਕਿਸਤਾਨ ''ਚ ਪੰਜਾਬ ਸੂਬੇ ਦੇ ਮੁਜ਼ੱਫਰਗੜ੍ਹ ਦਾ ਰਹਿਣ ਵਾਲਾ ਹੈ। ਸੱਜਾਦ ਦੇ ਪਿਤਾ ਦਾ ਨਾਂ ਫੈਜ ਬਖਸ਼ ਹੈ। ਇਸ ਤਰ੍ਹਾਂ ਸੱਜਾਦ ਦੇ ਪਾਕਿਸਤਾਨੀ ਹੋਣ ਦਾ ਇਕ ਹੋਰ ਸਬੂਤ ਮਿਲ ਗਿਆ ਹੈ। ਲਕਸ਼ਰ-ਏ-ਤੋਇਬਾ ਦਾ ਅੱਤਵਾਦੀ ਸੱਜਾਦ ਕਸ਼ਮੀਰ ''ਚ ਇਕ ਗੁਫਾ ''ਚ ਮਿਲਿਆ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜੰਮੂ ਦੇ ਊਧਮਪੁਰ ਤੋਂ ਪਹਿਲਾਂ ਵੀ ਇਕ ਅੱਤਵਾਦੀ ਨੂੰ ਜ਼ਿੰਦਾ ਫੜਿਆ ਗਿਆ ਸੀ, ਜਿਸ ਦਾ ਨਾਵੇਦ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News