ਪਾਕਿ ਡਿਪਲੋਮੈਟ ਦੇ ਰਸੋਈਏ ਨੇ ਭਾਰਤੀ ਘਰੇਲੂ ਸਹਾਇਕਾ ਨਾਲ ਕੀਤੀ ਛੇੜਛਾੜ, ਮਾਮਲਾ ਦਰਜ

Sunday, Jul 07, 2024 - 12:51 AM (IST)

ਪਾਕਿ ਡਿਪਲੋਮੈਟ ਦੇ ਰਸੋਈਏ ਨੇ ਭਾਰਤੀ ਘਰੇਲੂ ਸਹਾਇਕਾ ਨਾਲ ਕੀਤੀ ਛੇੜਛਾੜ, ਮਾਮਲਾ ਦਰਜ

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਦਿੱਲੀ ਦੇ ਤਿਲਕ ਮਾਰਗ ਖੇਤਰ ’ਚ ਇਕ ਪਾਕਿਸਤਾਨੀ ਡਿਪਲੋਮੈਟ ਦੇ ਘਰ ਭਾਰਤੀ ਘਰੇਲੂ ਸਹਾਇਕਾ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਕ ਪਾਕਿਸਤਾਨੀ ਰਸੋਈਏ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 28 ਜੂਨ ਨੂੰ ਇਕ ਭਾਰਤੀ ਔਰਤ ਨੇ 54 ਸਾਲਾ ਰਸੋਈਏ ਮਿਨਹਾਜ ਹੁਸੈਨ ਵਿਰੁੱਧ ਤਿਲਕ ਮਾਰਗ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਿੱਤੀ ਸੀ। ਭਾਰਤੀ ਦੰਡਾਵਲੀ ਦੀ ਧਾਰਾ 354 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਗਈ।

ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਕੁਝ ਮਹੀਨੇ ਪਹਿਲਾਂ ਘਰੇਲੂ ਸਹਾਇਕਾ ਵਜੋਂ ਨੌਕਰੀ ’ਤੇ ਰੱਖਿਆ ਗਿਆ ਸੀ । ਉਹ ਡਿਪਲੋਮੈਟ ਦੇ ਰਿਹਾਇਸ਼ੀ ਕੰਪਲੈਕਸ ਦੇ ਇਕ ਕੁਆਰਟਰ ’ਚ ਰਹਿੰਦੀ ਸੀ।


author

Rakesh

Content Editor

Related News