LOC ’ਤੇ ਪਾਕਿ ਫੌਜ ਦਾ ਜਮਾਵੜਾ; ਤੋਪਾਂ ਤਾਇਨਾਤ, ਹਵਾਈ ਫੌਜ ਅਲਰਟ ’ਤੇ

12/21/2019 1:35:22 AM

ਰਾਜੌਰੀ – ਪਾਕਿ ਫੌਜ ਵਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਮਿਲ ਰਹੀ ਜਵਾਬੀ ਕਾਰਵਾਈ ਤੋਂ ਸਰਹੱਦ ਪਾਰ ਭਾਰੀ ਨਿਰਾਸ਼ਾ ਹੈ। ਨਿਰਾਸ਼ਾ ਵਿਚ ਪਾਕਿਸਤਾਨ ਵਿਚ ਕੋਈ ਵੱਡੀ ਸਾਜ਼ਿਸ਼ ਰਚ ਰਿਹਾ ਹੈ। ਉਹ ਕਿਸੇ ਵੀ ਵੱਡੀ ਕਾਰਵਾਈ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹੈ। ਰਾਜੌਰੀ ਤੋਂ ਲੈ ਕੇ ਪੁੰਛ ਤੱਕ ਕੰਟਰੋਲ ਲਾਈਨ ਤੋਂ ਪਾਰ ਪਾਕਿਸਤਾਨ ਨੇ ਤੋਪਾਂ, ਟੈਂਕਾਂ ਤੋਂ ਇਲਾਵਾ 50 ਹਜ਼ਾਰ ਤੋਂ ਜ਼ਿਆਦਾ ਫੌਜੀਆਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਹਵਾਈ ਫੌਜ ਅਲਰਟ ’ਤੇ ਹੈ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ਵਿਚ ਸਰਹੱਦ ਪਾਰ ਕੁਝ ਵੱਡਾ ਹੋ ਸਕਦਾ ਹੈ, ਜਿਸ ਦੇ ਸੰਕੇਤ ਫੌਜ ਮੁਖੀ ਬਿਪਿਨ ਰਾਵਤ ਦੇ ਚੁੱਕੇ ਹਨ। 5 ਅਗਸਤ ਤੋਂ ਬਾਅਦ ਸਰਹੱਦ ਪਾਰੋਂ ਅੱਤਵਾਦੀਆਂ ਦੀ ਘੁਸਪੈਠ ’ਤੇ ਰੋਕ ਲੱਗ ਗਈ ਹੈ। ਪਾਕਿ ਫੌਜ ਅਤੇ ਸੁਰੱਖਿਆ ਏਜੰਸੀ ਆਈ.ਐੱਸ.ਆਈ. ਵਿਚ ਹੜਕੰਪ ਮਚਿਆ ਹੋਇਆ ਹੈ। ਪਾਕਿ ਫੌਜ ਨੂੰ ਡਰ ਹੈ ਕਿ ਭਾਰਤੀ ਫੌਜ ਕਿਸੇ ਵੀ ਸਮੇਂ ਕਾਰਵਾਈ ਕਰ ਕੇ ਗੁਲਾਮ ਕਸ਼ਮੀਰ ’ਤੇ ਕਬਜ਼ਾ ਕਰ ਸਕਦੀ ਹੈ। ਇਸ ਦੇ ਲਈ ਪਾਕਿ ਫੌਜ ਨੇ ਆਪਣੇ ਖੇਤਰ ’ਚ ਤਿਆਰੀਆਂ ਤੇਜ਼ ਕਰ ਦਿੱਤੀਅਾਂ ਹਨ। ਚੰਦ ਦਿਨਾਂ ’ਚ ਉਸ ਨੇ ਆਪਣੇ 50 ਹਜ਼ਾਰ ਤੋਂ ਜ਼ਿਆਦਾ ਫੌਜੀਆਂ ਨੂੰ ਐੱਲ. ਓ. ਸੀ. ਤੋਂ ਪਾਰ ਜਗ੍ਹਾ-ਜਗ੍ਹਾ ਤਾਇਨਾਤ ਕਰ ਦਿੱਤਾ ਹੈ।


Inder Prajapati

Content Editor

Related News