ਪਾਕਿ ਫੌਜ ਤੇ ਲਸ਼ਕਰ ਰਚ ਰਹੇ ਨੇ ਵੱਡੀ ਸਰਜੀਕਲ ਸਟਰਾਇਕ ਦੀ ਸਜ਼ਿਸ਼

01/04/2019 12:52:23 AM

ਨਵੀਂ ਦਿੱਲੀ— ਭਾਰਤ ਦੀ ਸਰਜੀਕਲ ਸਟਰਾਇਕ ਦੇ ਦਰਦ ਨੂੰ ਹਾਲੇ ਪਾਕਿਸਤਾਨ ਭੁੱਲਿਆ ਨਹੀਂ ਹੈ ਤੇ ਇਸ ਦਾ ਬਦਲਾ ਲੈਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨ ਫੌਜ ਤੇ ਖਤਰਨਾਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਯਬਾ ਕੰਟਰੋਲ ਲਾਈਨ ਨਾਲ ਲੱਗਦੀਆਂ ਭਾਰਤੀ ਚੌਂਕੀਆਂ 'ਤੇ ਵੱਡੀ ਸਰਜੀਕਲ ਸਟਰਾਈਕ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਖੁਫੀਆ ਵਿਭਾਗ ਦੇ ਸੂਤਰਾਂ ਮੁਤਾਬਕ ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸਸ ਗਰੁੱਪ ਦੇ ਕਮਾਂਡੋ ਲਸ਼ਕਰ-ਏ-ਤੈਯਬਾ ਦੇ ਅੱਤਵਾਦੀ ਜੰਮੂ-ਕਸ਼ਮੀਰ ਦੇ ਰਾਜੌਰੀ ਤੇ ਪੁੰਛ ਸੈਕਟਰ 'ਚ ਸਰਗਰਮ ਹਨ।

ਨਵੇਂ ਸਲਾ ਤੋਂ ਇਕ ਦਿਨ ਪਹਿਲਾਂ ਭਾਵ 31 ਦਸੰਬਰ ਨੂੰ ਭਾਰਤੀ ਫੌਜ ਨੇ 2 ਘੁਸਪੈਠੀਆਂ ਨੂੰ ਢੇਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘੁਸਪੈਠੀਏ ਪਾਕਿਸਤਾਨ ਫੌਜ ਦੇ ਸੈਨਿਕ ਸਨ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਪਾਕਿਸਤਾਨ ਦੇ ਬਾਰਡਰ ਐਕਸ਼ਨ ਟੀਮ ਦੇ ਹਮਲੇ ਨੂੰ ਵੀ ਨਾਕਾਮ ਕਰ ਦਿੱਤਾ ਸੀ। ਪਾਕਿਸਤਾਨੀ ਬਾਰਡਰ ਐਕਸ਼ਨ ਟੀਮ ਨੇ ਲਾਈਨ ਆਫ ਕੰਟਰੋਲ ਨਾਲ ਲੱਗਦੇ ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਨੌਗਾਮ ਸੈਕਟਰ ਦੀ ਭਾਰਤੀ ਚੌਂਕੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀ ਇਹ ਕੋਸ਼ਿਸ਼ ਸਫਲ ਨਹੀਂ ਹੋਈ।

ਇਸ ਸਾਲ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨੀ ਫੌਜ ਨੇ ਭਾਰਤ 'ਚ ਘੁਸਪੈਠ ਕਰਨ ਤੇ ਮੁੱਖ ਭਾਰਤੀ ਚੌਂਕੀਆਂ 'ਤੇ ਹਮਲਾ ਕਰਨ ਲਈ ਬਾਰਡ ਐਕਸ਼ਨ ਟੀਮ ਦਾ ਇਸਤੇਮਾਲ ਕੀਤਾ ਹੈ। ਇਸ ਤੋਂ ਪਹਿਲਾਂ 23 ਫਰਵਰੀ 2018 ਨੂੰ ਪਾਕਿਸਤਾਨੀ ਫੌਜ ਨੇ ਭਾਰਤੀ ਚੌਂਕੀਆਂ 'ਤੇ ਹਮਲਾ ਕਰਨ ਤੇ ਘੁਸਪੈਠ ਕਰਵਾਉਣ ਲਈ ਬਾਰਡਰ ਐਕਸ਼ਨ ਟੀਮ ਦਾ ਇਸਤੇਮਾਲ ਕੀਤਾ ਸੀ।


Inder Prajapati

Content Editor

Related News