ਭਾਰਤ ਦੇ ਐਕਸ਼ਨ ਮਗਰੋਂ ਪਾਕਿ ਅਦਾਕਾਰਾ ਦਾ ਰਿਐਕਸ਼ਨ, ਕਿਹਾ- 'ਮੇਰੀ ਤਾਂ ਦੁਨੀਆ...'
Friday, May 02, 2025 - 01:25 PM (IST)

ਐਂਟਰਟੇਨਮੈਂਟ ਡੈਸਕ- ਪਹਿਲਗਾਮ ਹਮਲੇ ਮਗਰੋਂ ਪਾਕਿਸਤਾਨ, ਭਾਰਤ ਸਰਕਾਰ ਦੇ ਨਿਸ਼ਾਨੇ 'ਤੇ ਬਣਿਆ ਹੋਇਆ ਹੈ। ਇਸ ਹਮਲੇ ਮਗਰੋਂ ਸਰਕਾਰ ਨੇ ਕਾਰਵਾਈ ਕਰਦਿਆਂ ਇੱਥੇ ਰਹਿ ਰਹੇ ਪਾਕਿਸਤਾਨੀਆਂ ਨੂੰ ਭਾਰਤ ਛੱਡਣ ਲਈ ਕਿਹਾ ਹੈ। ਉਥੇ ਹੀ ਭਾਰਤ ਵੱਲੋਂ ਪਾਕਿਸਤਾਨ 'ਤੇ ਡਿਜੀਟਲ ਸਟ੍ਰਾਈਕ ਵੀ ਕੀਤੀ ਗਈ, ਜਿਸ ਤਹਿਤ ਕਈ ਪਾਕਿਸਤਾਨੀ ਯੂ-ਟਿਊਬ ਚੈਨਲਾਂ, ਟੀਵੀ ਚੈਨਲਾਂ ਅਤੇ ਕਈ ਕਲਾਕਾਰਾਂ ਦੇ ਇੰਸਟਾ ਅਕਾਊਂਟ ਬੈਨ ਕਰ ਦਿੱਤੇ ਗਏ ਹਨ, ਜਿਸ ਮਗਰੋਂ ਕਈ ਕਲਾਕਾਰ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਸੇ ਤਰ੍ਹਾਂ ਪਾਕਿਸਤਾਨੀ ਅਦਾਕਾਰਾ ਉਸ਼ਨਾ ਸ਼ਾਹ ਨੇ ਭਾਰਤ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਾਬੰਦੀ ਲਗਾਉਣ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੇਰੀ ਦੁਨੀਆ ਉਜੜ ਗਈ ਹੈ, ਮੋਦੀ ਜੀ, ਇਹ ਕੀ ਕਰ ਦਿੱਤਾ? ਸ਼ਾਹ ਦੀ ਪ੍ਰਤੀਕਿਰਿਆ ਤੋਂ ਇਹ ਲੱਗ ਰਿਹਾ ਹੈ ਕਿ ਉਹ ਪਰੇਸ਼ਾਨ ਹੈ, ਕਿਉਂਕਿ ਉਨ੍ਹਾਂ ਦਾ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਹਮਲੇ ਵਿੱਚ 26 ਮਾਸੂਮ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।
ਇਹ ਵੀ ਪੜ੍ਹੋ: ਸ਼ਿਖਰ ਧਵਨ ਨੂੰ ਮੁੜ ਹੋਇਆ ਪਿਆਰ, ਜਾਣੋ ਕੌਣ ਹੈ 'ਗੱਬਰ' ਦੀ ਨਵੀਂ ਗਰਲਫ੍ਰੈਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8