ਕਸ਼ਮੀਰ ਤੋਂ ਕਠੂਆ ਪੁੱਜੇ ਸੇਬਾਂ ’ਤੇ ਲਿਖਿਆ ‘ਪਾਕਿਸਤਾਨ ਜ਼ਿੰਦਾਬਾਦ’

Wednesday, Oct 16, 2019 - 12:35 AM (IST)

ਕਸ਼ਮੀਰ ਤੋਂ ਕਠੂਆ ਪੁੱਜੇ ਸੇਬਾਂ ’ਤੇ ਲਿਖਿਆ ‘ਪਾਕਿਸਤਾਨ ਜ਼ਿੰਦਾਬਾਦ’

ਕਠੂਆ (ਗੁਰਪ੍ਰੀਤ) – ਕਸ਼ਮੀਰ ਤੋਂ ਸੇਬ ਲੈਣ ਗਏ ਰਾਜਸਥਾਨ ਦੇ ਇਕ ਟਰੱਕ ਚਾਲਕ ਨੂੰ ਅੱਤਵਾਦੀਆਂ ਵਲੋਂ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਕਠੂਆ ਵਿਚ ਕਸ਼ਮੀਰ ਤੋਂ ਪੁੱਜੀਆਂ ਸੇਬਾਂ ਦੀਆਂ ਪੇਟੀਆਂ ਅੰਦਰ ਭਰੇ ਸੇਬਾਂ ’ਤੇ ਭਾਰਤ ਵਿਰੋਧੀ ਸਲੋਗਨ ਲਿਖੇ ਮਿਲੇ। ਦਹਿਸ਼ਤ ਫੈਲਾਉਣ ਦੀ ਮੰਸ਼ਾ ਨਾਲ ਕਸ਼ਮੀਰ ਦੇ ਸ਼ਰਾਰਤੀ ਅਨਸਰਾਂ ਵਲੋਂ ਸੇਬਾਂ ’ਤੇ ‘ਪਾਕਿਸਤਾਨ ਜ਼ਿੰਦਾਬਾਦ’, ‘ਤੇਰੀ ਜਾਨ, ਮੇਰੀ ਜਾਨ ਇਮਰਾਨ ਖਾਨ’,‘ਵੀ ਵਾਂਟ ਫ੍ਰੀਡਮ’, ‘ਇਸਲਾਮਾਬਾਦ ਕਸ਼ਮੀਰ’, ‘ਆਈ ਲਵ ਬੁਰਹਾਨ’, ‘ਮੂਸਾ’ ਆਦਿ ਸਲੋਗਨ ਲਿਖੇ ਮਿਲੇ ਹਨ। ਸ਼ਹਿਰ ਦੇ ਪੁਰਾਣੇ ਪਾਰਕਿੰਗ ਸਥਾਨ ’ਤੇ ਲੱਗੀਆਂ ਫਲਾਂ ਦੀਆਂ ਰੇਹੜੀਆਂ ਵਾਲਿਆਂ ਨੇ ਪੇਟੀਆਂ ਖੋਲ੍ਹੀਆਂ ਤਾਂ ਇਹ ਸਲੋਗਨ ਲਿਖੇ ਮਿਲੇ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸੇਬਾਂ ਨੂੰ ਜ਼ਬਤ ਕਰ ਲਿਆ।


author

Inder Prajapati

Content Editor

Related News