ਨੌਸ਼ੇਰਾ 'ਚ ਪਾਕਿ ਨੇ ਕੀਤਾ ਸੀਜ਼ਫਾਇਰ ਦਾ ਉਲੰਘਣ, ਭਾਰਤੀ ਫੌਜ ਨੇ ਦਿੱਤਾ ਮੁੰਹਤੋੜ ਜਵਾਬ

12/27/2017 10:14:33 AM

ਨਵੀਂ ਦਿੱਲੀ — ਪਾਕਿਸਤਾਨ ਨੇ ਜੰਮੂ ਦੇ ਨੌਸ਼ੇਰਾ ਸੈਕਟਰ 'ਚ ਇਕ ਵਾਰ ਫਿਰ ਸੀਜ਼ਫਾਇਰ ਦਾ ਉਲੰਘਨ ਕੀਤਾ ਹੈ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ।

ਜ਼ਿਕਰਯੋਗ ਹੈ ਕਿ ਰਾਵਲਾਕੋਟ ਸੈਕਟਰ 'ਚ ਕੰਟਰੋਲ ਰੇਖਾ 'ਤੇ ਸੀਮਾ ਪਾਰ ਗੋਲੀਬਾਰੀ ਦੇ ਦੌਰਾਨ ਤਿੰਨ ਪਾਕਿਸਤਾਨੀ ਫੌਜੀ ਮਾਰੇ ਗਏ। ਸੂਤਰਾਂ ਮੁਤਾਬਕ ਇਹ ਗੋਲੀਬਾਰੀ ਕੱਲ੍ਹ ਸ਼ਾਮ 6 ਵਜੇ ਹੋਈ। ਖੂਫੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਨੇ ਐੱਲ.ਓ.ਸੀ. ਦੇ ਪਾਰ ਜਾ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ(ਕੱਕਸ਼ਯ) ਦੇ ਰਾਵਲਕੋਟ 'ਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
 


Related News