ਅਮਰੀਕਾ ਦੀ ਚੇਤਾਵਨੀ : ਪਾਕਿਸਤਾਨੀ ਅੱਤਵਾਦੀ ਕਰ ਸਕਦੇ ਹਨ ਭਾਰਤ ’ਤੇ ਵੱਡਾ ਹਮਲਾ

Wednesday, Jan 30, 2019 - 07:04 PM (IST)

ਅਮਰੀਕਾ ਦੀ ਚੇਤਾਵਨੀ : ਪਾਕਿਸਤਾਨੀ ਅੱਤਵਾਦੀ ਕਰ ਸਕਦੇ ਹਨ ਭਾਰਤ ’ਤੇ ਵੱਡਾ ਹਮਲਾ

ਵਾਸ਼ਿੰਗਟਨ\ਨਵੀਂ ਦਿੱਲੀ (ਵੈਬ ਡੈਸਕ)- ਅਮਰੀਕੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਭਾਰਤ ਲਈ ਇਕ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਲਰਟ ਵਿਚ ਭਾਰਤ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਹਮਾਇਤੀ ਅੱਤਵਾਦੀ ਭਾਰਤ ਅਤੇ ਅਫਗਾਨਿਸਤਾਨ ਦੋਹਾਂ ਥਾਵਾਂ ’ਤੇ ਵੱਡਾ ਹਮਲਾ ਕਰ ਸਕਦੇ ਹਨ। ਅਮਰੀਕਾ ਦੇ ਇੰਟੈਲੀਜੈਂਸ ਵਿਭਾਗ ਦੇ ਮੁਖੀ ਡੈਨ ਕੋਟਸ ਮੁਤਾਬਕ ਪਾਕਿਸਤਾਨ ਦੇ ਕੁਝ ਗਰੁੱਪ ਅੱਤਵਾਦ ਰੋਕੂ ਸਹਿਯੋਗ ਪ੍ਰਤੀ ਪੱਖਪਾਤੀ ਵਤੀਰਾ ਅਪਣਾ ਰਹੇ ਹਨ। ਪਾਕਿਸਤਾਨ ਹਮਾਇਤੀ ਵੱਖ-ਵੱਖ ਅੱਤਵਾਦੀ ਗਰੁੱਪ ਅਮਰੀਕੀ ਹਿੱਤਾਂ ਵਿਰੁੱਧ ਵੀ ਹਮਲੇ ਦੀ ਯੋਜਨਾ ਬਣਾ ਰਹੇ ਹਨ। ਇਹ ਯੋਜਨਾਵਾਂ ਅੱਤਵਾਦੀਆਂ ਵਲੋਂ ਪਾਕਿਸਤਾਨ ਸਥਿਤ ਆਪਣੀਆਂ ਸ਼ਰਣਗਾਹਾਂ (ਲੁਕਣ ਦੀਆਂ ਥਾਵਾਂ) ਵਿਚ ਬੈਠ ਕੇ ਬਣਾਇਆਂ ਜਾ ਰਹੀਆਂ ਹਨ। ਉਨ੍ਹਾਂ ਵਿਸ਼ਵ ਪੱਧਰੀ ਖਤਰੇ ’ਤੇ ਆਪਣੇ ਅੰਦਾਜਿਆਂ ਨੂੰ ਲੈ ਕੇ ਖੁਫੀਆਂ ਵਿਸ਼ਿਆਂ ’ਤੇ ਉਕਤ ਕਮੇਟੀ ਸਾਹਮਣੇ ਆਪਣੀ ਰਿਪੋਰਟ ਪੇਸ਼ ਕੀਤੀ।


author

DILSHER

Content Editor

Related News