ਪਾਕਿ ਨੇ ਕਸਬਾ-ਕਿਰਨੀ ਸੈਕਟਰ ’ਚ ਵਰ੍ਹਾਏ ਗੋਲੇ

Monday, Mar 30, 2020 - 01:39 AM (IST)

ਪਾਕਿ ਨੇ ਕਸਬਾ-ਕਿਰਨੀ ਸੈਕਟਰ ’ਚ ਵਰ੍ਹਾਏ ਗੋਲੇ

ਪੁੰਛ (ਧਨੁਜ)-  ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਾ ਆਉਂਦੇ ਹੋਏ ਇਕ ਵਾਰ ਫਿਰ ਤੋਂ ਪਾਕਿ ਸੈਨਾ ਨੇ ਯੁੱਧਬੰਧੀ ਦੀ ਉਲੰਘਣਾ ਕਰਦੇ ਹੋਏ ਗੋਲੀਬਾਰੀ ਕੀਤੀ ਤੇ ਭਾਰਤੀ ਫੌਜ ਦੀਆਂ ਮੋਹਰੀ ਚੌਕੀਆਂ ਦੇ ਇਲਾਵਾ ਰਿਹਾਇਸ਼ੀ ਇਲਾਕਿਆਂ ਵਿਚ ਗੋਲੇ ਵਰ੍ਹਾਏ, ਜਿਸ ਕਾਰਣ ਇਲਾਕੇ ਵਿਚ ਦਹਿਸ਼ਤ ਤੇ ਤਣਾਅ ਦਾ ਮਾਹੌਲ ਬਣ ਗਿਆ। ਪਾਕਿ ਸੈਨਾ ਨੇ ਐਤਵਾਰ ਦੁਪਹਿਰ ਤਕਰੀਬਨ 3:30 ਵਜੇ ਜ਼ਿਲਾ ਦਫਤਰ ਤੋਂ ਕੁਝ ਕਿਲੋਮੀਟਰ ਦੀ ਦੂਰੀ ’ਤੇ ਭਾਰਤ-ਪਾਕਿ ਕੰਟਰੋਲ ਲਾਈਨ ਸਥਿਤ ਕਸਬਾ-ਕਿਰਨੀ ਸੈਕਟਰ ਵਿਚ ਉਕਸਾਵੇ ਦੀ ਕਾਰਵਾਈ ਕਰਦੇ ਹੋਏ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਤੇ ਭਾਰਤੀ ਫੌਜ ਦੀਆਂ ਮੋਹਰੀ ਚੌਕੀਆਂ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੇ ਦਾਗੇ। ਪਾਕਿ ਸੈਨਾ ਨੂੰ ਭਾਰਤੀ ਸੈਨਾ ਨੇ ਮੂੰਹ-ਤੋੜਵਾਂ ਜਵਾਬ ਦਿੱਤਾ।


author

Gurdeep Singh

Content Editor

Related News