ਯੂਕ੍ਰੇਨ ’ਚ ਫਸੀ ਪਾਕਿ ਕੁੜੀ ਨੇ ਕੀਤਾ PM ਮੋਦੀ ਦਾ ਧੰਨਵਾਦ, ਬੋਲੀ- ਮੁਸ਼ਕਲ ਸਮੇਂ ’ਚ ਭਾਰਤ ਸਰਕਾਰ ਨੇ ਕੀਤੀ ਮਦਦ

Wednesday, Mar 09, 2022 - 11:18 AM (IST)

ਯੂਕ੍ਰੇਨ ’ਚ ਫਸੀ ਪਾਕਿ ਕੁੜੀ ਨੇ ਕੀਤਾ PM ਮੋਦੀ ਦਾ ਧੰਨਵਾਦ, ਬੋਲੀ- ਮੁਸ਼ਕਲ ਸਮੇਂ ’ਚ ਭਾਰਤ ਸਰਕਾਰ ਨੇ ਕੀਤੀ ਮਦਦ

ਨੈਸ਼ਨਲ ਡੈਸਕ- ਯੂਕ੍ਰੇਨ ’ਤੇ ਰੂਸ ਦੇ ਹਮਲੇ ਫ਼ਿਲਹਾਲ ਜਾਰੀ ਹਨ। ਇਹ ਜੰਗ ਅੱਜ 14ਵੇਂ ਦਿਨ ’ਚ ਪ੍ਰਵੇਸ਼ ਕਰ ਗਈ ਹੈ। ਕਈ ਦੇਸ਼ਾਂ ਦੇ ਨਾਗਰਿਕ ਯੂਕ੍ਰੇਨ ’ਚ ਫਸੇ ਹੋਏ ਹਨ। ਜੰਗ ਦੇ ਇਸ ਮਾਹੌਲ ਵਿਚਾਲੇ ਭਾਰਤ ਆਪਣੇ ਨਾਗਰਿਕਾਂ ਨੂੰ ‘ਆਪ੍ਰੇਸ਼ਨ ਗੰਗਾ’ ਤਹਿਤ ਉੱਥੋਂ ਸੁਰੱਖਿਅਤ ਕੱਢ ਰਿਹਾ ਹੈ। ਅਜਿਹੇ ’ਚ ਭਾਰਤ ਦੇ ਗੁਆਂਢੀ ਦੇਸ਼ ਦੇ ਵੀ ਕਾਫੀ ਲੋਕ ਯੂਕ੍ਰੇਨ ’ਚ ਫਸੇ ਹੋਏ ਹਨ। ਭਾਰਤ ਸਰਕਾਰ ਵਲੋਂ ਚਲਾਏ ਗਏ ‘ਆਪ੍ਰੇਸ਼ਨ ਗੰਗਾ’ ਕਾਫੀ ਵੱਡੇ ਪੱਧਰ ’ਤੇ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਯੂਕ੍ਰੇਨ 'ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸੇ ਮਾਪੇ, ਕਰਨਾਟਕ ਦੇ CM ਨੇ ਦਿੱਤਾ ਇਹ ਭਰੋਸਾ

 

ਪਾਕਿਸਤਾਨ ਦੇ ਕਾਫੀ ਲੋਕ ਭਾਰਤ ਦਾ ਝੰਡਾ ਲਹਿਰਾ ਕੇ ਮਦਦ ਮੰਗ ਰਹੇ ਸਨ। ਰੂਸ-ਯੂਕ੍ਰੇਨ ਜੰਗ ਵਿਚਾਲੇ ਫਸੀ ਪਾਕਿਸਤਾਨ ਦੀ ਅਸਮਾ ਸ਼ਫੀਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਦੂਤਘਰ ਦਾ ਧੰਨਵਾਦ ਕੀਤਾ ਹੈ। ਦਰਅਸਲ ਪਾਕਿਸਤਾਨੀ ਕੁੜੀ ਅਸਮਾ ਸ਼ਫੀਕ ਨੂੰ ਕੀਵ ’ਚ ਭਾਰਤੀ ਦੂਤਘਰ ਦੀ ਮਦਦ ਨਾਲ ਯੂਕ੍ਰੇਨ ਦੇ ਇਕ ਜੰਗੀ ਖੇਤਰ ’ਚੋਂ ਕੱਢਿਆ ਗਿਆ। ਇਕ ਵੀਡੀਓ ’ਚ ਉਸ ਨੇ ਭਾਰਤੀ ਦੂਤਘਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਮੁਸ਼ਕਲ ਹਾਲਾਤ ਤੋਂ ਬਚਾਉਣ ’ਚ ਮਦਦ ਲਈ ਧੰਨਵਾਦ ਕੀਤਾ। ਅਸਮਾ ਨੇ ਕਿਹਾ ਕਿ ਮੈਂ ਕੀਵ ’ਚ ਭਾਰਤੀ ਦੂਤਘਰ ਦੀ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇੱਥੇ ਹਰ ਤਰ੍ਹਾਂ ਨਾਲ ਸਾਡਾ ਸਮਰਥਨ ਕੀਤਾ ਕਿਉਂਕਿ ਅਸੀਂ ਬਹੁਤ ਮੁਸ਼ਕਲ ਸਥਿਤੀ ’ਚ ਫਸੇ ਗਏ ਸੀ। ਮੈਂ ਪ੍ਰਧਾਨ ਮੰਤਰੀ ਦਾ ਵੀ ਧੰਨਵਾਦ ਕਰਦੀ ਹਾਂ। ਆਸ ਹੈ ਕਿ ਅਸੀਂ ਸੁਰੱਖਿਅਤ ਘਰ ਪਹੁੰਚ ਜਾਵਾਂਗੇ, ਭਾਰਤੀ ਦੂਤਘਰ ਨੂੰ ਧੰਨਵਾਦ। ਸੂਤਰਾਂ ਦੇ ਹਵਾਲੇ ਤੋਂ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਉਹ ਜਲਦੀ ਹੀ ਆਪਣੇ ਪਰਿਵਾਰ ਨੂੰ ਮਿਲ ਜਾਵੇਗੀ।

ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ ਦਰਮਿਆਨ 21 ਸਾਲ ਪੁਰਾਣੀ ਤਸਵੀਰ ਵਾਇਰਲ, ਜਦੋਂ ਪੁਤਿਨ ਦੇ ਪਿੱਛੇ ਖੜ੍ਹੇ ਸਨ PM ਮੋਦੀ

ਦੱਸ ਦੇਈਏ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ ’ਤੇ ਹਮਲਾ ਕਰ ਦਿੱਤਾ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਸੈਂਕੜੇ ਨਾਗਰਿਕ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 15 ਲੱਖ ਤੋਂ ਵੱਧ ਲੋਕ ਯੂਕ੍ਰੇਨ ਛੱਡ ਚੁੱਕੇ ਹਨ। 24 ਫਰਵਰੀ ਨੂੰ ਜੰਗ ਸ਼ੁਰੂ ਹੋਣ ਮਗਰੋਂ ਭਾਰਤ ਸਰਕਾਰ ਨੇ ‘ਆਪ੍ਰੇਸ਼ਨ ਗੰਗਾ’ ਤਹਿਤ ਗੁਆਂਢੀ ਦੇਸ਼ਾਂ ਰੋਮਾਨੀਆ ਅਤੇ ਪੋਲੈਂਡ ਜ਼ਰੀਏ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢ ਰਹੀ ਹੈ। ਯੂਕ੍ਰੇਨ ਤੋਂ ਹੁਣ ਤੱਕ 16,000 ਤੋਂ ਵੱਧ ਨਾਗਰਿਕ ਭਾਰਤ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਮਕਾਨ ’ਚ ਅੱਗ ਲੱਗਣ ਨਾਲ 8 ਮਹੀਨਿਆਂ ਦੇ ਬੱਚੇ ਸਮੇਤ 5 ਜੀਆਂ ਦੀ ਮੌਤ


author

Tanu

Content Editor

Related News