ਪਾਕਿਸਤਾਨ ਨੇ ਦੋ ਨਸ਼ਾ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਕੀਤਾ ਇਨਕਾਰ, BSF ਨੇ ਕੀਤੇ ਸੀ ਢੇਰ

Saturday, Sep 12, 2020 - 01:23 PM (IST)

ਪਾਕਿਸਤਾਨ ਨੇ ਦੋ ਨਸ਼ਾ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਕੀਤਾ ਇਨਕਾਰ, BSF ਨੇ ਕੀਤੇ ਸੀ ਢੇਰ

ਨਵੀਂ ਦਿੱਲੀ— ਪਾਕਿਸਤਾਨ ਨੇ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ ਵਿਚ ਘੁਸਪੈਠ ਦੌਰਾਨ ਮਾਰੇ ਗਏ ਦੋ ਨਸ਼ਾਂ ਤਸਕਰਾਂ ਦੀਆਂ ਲਾਸ਼ਾਂ ਲੈਣ ਤੋਂ ਇਨਕਾਰ ਕਰ ਦਿੱਤਾ। 9 ਸਤੰਬਰ ਨੂੰ ਰਾਜਸਥਾਨ ਦੇ ਅਨੂਪਗੜ੍ਹ ਸੈਕਟਰ ਵਿਚ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਨੇ ਇਨ੍ਹਾਂ ਨੂੰ ਮਾਰ ਡਿਗਾਇਆ ਸੀ। ਪਾਕਿਸਤਾਨ ਵਲੋਂ ਲਾਸ਼ਾਂ ਨੂੰ ਲੈਣ ਤੋਂ ਇਨਕਾਰ ਮਗਰੋਂ ਬੀ. ਐੱਸ. ਐੱਫ. ਨੇ ਹੀ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਦਫਨਾਇਆ।

PunjabKesari

ਸੂਤਰਾਂ ਮੁਤਾਬਕ ਬੀ. ਐੱਸ. ਐੱਫ. ਨੇ ਪਾਕਿਸਤਾਨ ਰੇਂਜਰਸ ਨੂੰ ਦੋਹਾਂ ਦੀਆਂ ਲਾਸ਼ਾਂ ਨੂੰ ਲੈਣ ਲਈ ਕਿਹਾ ਸੀ। ਉਸ ਨੇ ਦੋਹਾਂ ਨੂੰ ਪਾਕਿਸਤਾਨੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ 'ਚੋਂ ਇਕ ਦੇ ਕੋਲੋਂ ਪਹਿਚਾਣ ਪੱਤਰ ਵੀ ਬਰਾਮਦ ਹੋਇਆ, ਜਿਸ 'ਤੇ ਉਸ ਦਾ ਨਾਂ ਸ਼ਹਿਬਾਜ਼ ਅਲੀ ਪੁੱਤਰ ਮੁਸ਼ਤਾਕ ਅਹਿਮਦ ਲਿਖਿਆ ਸੀ। ਦੱਸ ਦੇਈਏ ਕਿ 9 ਸਤੰਬਰ ਦੀ ਰਾਤ ਨੂੰ ਇਨ੍ਹਾਂ ਦੋਹਾਂ ਨੇ ਅਨੂਪਗੜ੍ਹ ਸੈਕਟਰ ਵਿਚ ਖਿਆਲੀਵਾਲਾ ਬੀ. ਓ. ਪੀ. ਨੇੜੇ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਭਾਰਤ ਵੱਲ 5 ਪੈਕੇਟ ਸੁੱਟੇ ਸਨ, ਜਿਸ ਵਿਚ ਕਰੀਬ 8 ਕਿਲੋਗ੍ਰਾਮ ਹੈਰੋਇਨ ਸੀ।

ਦੋਹਾਂ ਨੇ ਭਾਰਤ ਵਿਚ ਦਾਖ਼ਲ ਹੋਣ ਦੀ ਵੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਨੇ ਜਵਾਨਾਂ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਉਨ੍ਹਾਂ ਕੋਲੋਂ ਦੋ ਪਿਸਤੌਲਾਂ ਅਤੇ ਇਕ ਰਾਤ ਦੀ ਦ੍ਰਿਸ਼ਟੀ ਤੋਂ ਸੂਖਮ ਦੂਰਬੀਨ ਬਰਾਮਦ ਕੀਤੀ ਗਈ। ਸੂਤਰਾਂ ਮੁਤਾਬਕ ਪਾਕਿਸਤਾਨੀ ਸਰਕਾਰੀ ਏਜੰਸੀਆਂ ਭਾਰਤੀ ਵੱਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਭੇਜਣ ਵਿਚ ਸਰਗਰਮ ਰੂਪ ਨਾਲ ਸ਼ਾਮਲ ਹਨ।


author

Tanu

Content Editor

Related News