ਆਰਐੈੱਸਪੁਰਾ ਦੀ ਜੁਵੀਨਾਇਲ ਜੇਲ ਚੋਂ ਪਾਕਿਸਤਾਨੀ ਕੈਦੀ ਫਰਾਰ

01/16/2018 2:07:25 PM

ਜੰਮੂ— ਆਰਐੈੱਸਪੁਰਾ ਸਥਿਤ ਜੁਵੀਨਾਇਲ ਜੇਲ 'ਚ ਇਕ 16 ਸਾਲਾਂ ਪਾਕਿਸਤਾਨੀ ਕੈਦੀ ਫਰਾਰ ਹੋ ਗਿਆ। ਨਾਬਾਲਿਗ ਦੀ ਪਛਾਣ ਅਸ਼ਫਾਕ ਅਲੀ ਪੁੱਤਰ ਮਲਿਕ ਹੁਸੈਨ ਨਿਵਾਸੀ ਡੂੰਗਾ ਪੇਲੀ ਪੀ.ਓ.ਕੇ. ਰੂਪ 'ਚ ਹੋਈ ਹੈ। ਜੰਮੂ-ਕਸ਼ਮੀਰ ਪੁਲਸ ਨੇ ਉਸ ਲਈ ਤਲਾਸ਼ੀ ਮੁਹਿੰਮ ਵੀ ਚਲਾਈ ਪਰ ਉਸ ਦਾ ਕੁਝ ਪਤਾ ਨਹੀਂ ਲੱਗਿਆ। ਮਈ 2017 'ਚ ਸੁਰੱਖਿਆ ਫੋਰਸ ਨੇ ਉਸ ਨੂੰ ਨੌਸ਼ਹਿਰਾ ਤਹਿਸੀਲ 'ਚ ਉਸ ਸਮੇਂ ਫੜਿਆ ਗਿਆ ਸੀ ਜਦੋਂ ਉਹ ਐੈੱਲ.ਓ.ਸੀ. ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਸੂਤਰਾਂ ਅਨੁਸਾਰ ਕੈਦੀ ਬੀਤੇ ਦਿਨ ਐੈਤਵਾਰ ਨੂੰ ਜੇਲ ਦੇ ਲੋਹੇ ਦੇ ਸਰੀਏ ਨੂੰ ਤੋੜ ਕੇ ਭੱਜਣ 'ਚ ਕਾਮਯਾਬ ਰਿਹਾ ਹੈ।


Related News