SCO ਦੀ ਬੈਠਕ ''ਚ ਪਾਕਿ ''ਚ ਪਾਕਿ ਨੇ ਪੇਸ਼ ਕੀਤਾ ਵਿਵਾਦਿਤ ਨਕਸ਼ਾ, ਭਾਰਤ ਨੇ ਛੱਡੀ ਮੀਟਿੰਗ

09/15/2020 7:33:21 PM

ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਬੈਕਡਰਾਪ 'ਚ ‘ਗਲਤ ਨਕਸ਼ਾ’ ਲਗਾਏ ਜਾਣ ਦੀ ਵਜ੍ਹਾ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸ਼ੰਘਾਈ ਕੋਰਪੋਰੇਸ਼ਨ ਆਰਗੇਨਾਇਜੇਸ਼ਨ ਦੀ ਐੱਨ.ਐੱਸ.ਏ. ਦੀ ਮੀਟਿੰਗ ਛੱਡੀ। ਭਾਰਤ ਨੇ ਮੇਜਬਾਨ ਰੂਸ ਨੂੰ ਵਜ੍ਹਾ ਦੱਸ ਕੇ ਮੀਟਿੰਗ ਛੱਡੀ ਅਤੇ ਪਾਕਿਸਤਾਨ ਦੀ ਇਸ ਹਰਕਤ ਨੂੰ ਬੈਠਕ ਦੇ ਨਿਯਮਾਂ ਖਿਲਾਫ ਦੱਸਿਆ ਹੈ।

ਭਾਰਤ ਨੇ ਕਿਹਾ ਕਿ ਉਸਦੇ ਖੇਤਰਾਂ ਨੂੰ ਪਾਕਿਸਤਾਨ ਦੇ ਹਿੱਸੇ ਦੇ ਰੂਪ 'ਚ ਦਿਖਾਉਣਾ ਨਾ ਸਿਰਫ ਐੱਸ.ਸੀ.ਓ. ਚਾਰਟਰ ਦੀ ਉਲੰਘਣਾ ਹੈ ਸਗੋਂ ਇਹ ਐੱਸ.ਸੀ.ਓ. ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਸਥਾਪਤ ਮਾਪਦੰਡ ਦੇ ਵੀ ਖਿਲਾਫ ਹੈ। ਇਹ ਬੈਠਕ ਰੂਸ ਦੇ ਮਾਸਕੋ ਸ਼ਹਿਰ 'ਚ ਆਯੋਜਿਤ ਹੋ ਰਹੀ ਸੀ। ਇਸ ਮਾਮਲੇ 'ਚ ਵਿਦੇਸ਼ ਮੰਤਰਾਲਾ ਵਲੋਂ ਕਿਹਾ ਗਿਆ ਕਿ ਭਾਰਤੀ ਧਿਰ ਨੇ ਮੇਜਬਾਨ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਿਰੋਧ ਸਵਰੂਪ ਬੈਠਕ ਛੱਡ ਦਿੱਤੀ। ਮੰਤਰਾਲਾ ਨੇ ਕਿਹਾ ਕਿ ਇਹ ਮੇਜਬਾਨ ਰੂਸ ਦੇ ਸਲਾਹ ਦੀ ਉਮੀਦ ਸੀ।


Inder Prajapati

Content Editor

Related News