'ਅੱਤਵਾਦੀਆਂ ਸਹਾਰੇ 9/11 ਵਰਗੇ ਹਮਲੇ ਦੀ ਤਿਆਰੀ 'ਚ ਪਾਕਿ'

05/18/2020 2:32:34 AM

ਨਵੀਂ ਦਿੱਲੀ (ਏਜੰਸੀਆਂ)- ਪਾਕਿਸਤਾਨ ਆਪਣੇ ਪਾਲਤੂ ਅੱਤਵਾਦੀ ਸੰਗਠਨ ਦੇ ਜ਼ਰੀਏ ਪੱਛਮੀ ਦੇਸ਼ਾਂ ਖਿਲਾਫ 9/11 ਵਰਗੇ ਇਕ ਹੋਰ ਹਮਲੇ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਉਹ ਸੰਗਠਨ ਹੱਕਾਨੀ ਨੈਟਵਰਕ (ਐਚ.ਕਿਊ.ਐਨ.) ਦੀ ਮਦਦ ਕਰ ਰਿਹਾ ਹੈ। ਹੱਕਾਨੀ ਨੈਟਵਰਕ ਪਾਬੰਦਤ ਇਸਲਾਮੀ ਅੱਤਵਾਦੀ ਸੰਗਠਨ ਅਲ ਕਾਇਦਾ ਰਾਹੀਂ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਅਫਗਾਨਿਸਤਾਨ ਦੇ ਸਾਬਕਾ ਖੁਫੀਆ ਮੁਖੀ ਨੇ ਇਹ ਸਨਸਨੀਖੇਜ਼ ਜਾਣਕਾਰੀ ਦਿੱਤੀ ਹੈ ਅਤੇ ਦੇਸ਼ ਨੂੰ ਸੁਚੇਤ ਕੀਤਾ ਹੈ।

ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟੋਰੇਟ (ਐਨ.ਡੀ.ਐਸ.) ਦੇ ਸਾਬਕਾ ਨਿਰਦੇਸ਼ਕ ਰਹਿਮਤੁੱਲਾ ਨਬੀਲ ਨੇ ਐਤਵਾਰ ਨੂੰ ਇਕ ਤੋਂ ਬਾਅਦ ਇਕ ਟਵੀਟ ਕਰਕੇ ਕਿਹਾ ਕਿ ਪਾਕਿਸਤਾਨੀ ਸਥਿਤ ਹੱਕਾਨੀ ਨੈਟਵਰਕ ਲਗਾਤਾਰ ਅਲ ਕਾਇਦਾ ਨੂੰ ਹਮਾਇਤ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਖੇਤਰ ਵਿਚ ਸੂਬਾ ਸਪਾਂਸਰ ਅੱਤਵਾਦ ਨਹੀਂ ਰੁੱਕਿਆ ਤਾਂ ਅਸੀਂ ਭਵਿੱਖ ਵਿਚ ਇਕ ਹੋਰ 9/11 ਵਰਗਾ ਹਮਲਾ ਦੇਖਣਗੇ। ਅਲ ਕਾਇਦਾ ਦਾ ਅਲ ਜਵਾਹਿਰੀ, ਅਬੁ ਮੁਹੰਮਦ ਅਲ ਮਸਰੀ ਅਤੇ ਸੈਫ ਉਲ ਅਦੇਲ ਪਾਕਿਸਤਾਨਸਥਿਤ ਹੱਕਾਨੀ ਨੈਟਵਰਕ ਦੀ ਮਦਦ ਨਾਲ ਪੱਛਮੀ ਦੇਸ਼ਾਂ 'ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਹੱਕਾਨੀ ਨੈਟਵਰਕ ਤਾਲਿਬਾਨ ਦਾ ਹੀ ਸੰਗਠਨ ਹੈ, ਜਿਸ ਦਾ ਸਰਗਨਾ ਮੌਲਵੀ ਜਲਾਲੁਦੀਨ ਦਾ ਪੁੱਤਰ ਸਿਰਾਜੁਦੀਨ ਹੱਕਾਨੀ ਹੈ। ਹੱਕਾਨੀ ਨੈਟਵਰਕ ਅਫਗਾਨਿਸਤਾਨ ਦਾ ਇਕ ਅੱਤਵਾਦੀ ਸੰਗਠਨ ਹੈ, ਜੋ ਅਫਗਾਨਿਸਤਾਨ ਦੀ ਚੁਣੀ ਹੋਈ ਸਰਕਾਰ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਫੌਜ ਨਾਲ ਲੜ ਰਿਹਾ ਹੈ।

ਹੱਕਾਨੀ ਨੈਟਵਰਕ ਨੂੰ ਉਸ ਵੇਲੇ ਸੋਵਿਅਤ ਫੌਜ ਨਾਲ ਲੜਣ ਲਈ 1980 ਦੇ ਨੇੜੇ-ਤੇੜੇ ਅਮਰੀਕਾ ਨੇ ਹੀ ਖੜ੍ਹਾ ਕੀਤਾ ਸੀ। ਉਦੋਂ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਸਨ। ਜਲਾਲੂਦੀਨ ਹੱਕਾਨੀ ਨੇ ਆਪਣੇ ਸੰਗਠਨ ਵਿਚ ਓਸਾਮਾ ਬਿਨ ਲਾਦੇਨ ਨੂੰ ਸ਼ਾਮਲ ਕੀਤਾ ਸੀ, ਜਿਸ ਨੇ ਬਾਅਦ ਵਿਚ ਦੁਨੀਆ ਭਰ ਵਿਚ ਇਸਲਾਮਿਕ ਰਾਜ ਕਾਇਣ ਕਰਨ ਦੇ ਇਰਾਦੇ ਨਾਲ ਅਲ ਕਾਇਦਾ ਨਾਮਕ ਖਤਰਨਾਕ ਅੱਤਵਾਦੀ ਸੰਗਠਨ ਦਾ ਗਠਨ ਕੀਤਾ। ਅਲ ਕਾਇਦਾ ਨੇ 11 ਸਤੰਬਰ, 2001 ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਵਰਲਡ ਟ੍ਰੇਡ ਸੈੰਟਰ ਦੀ ਬਿਲਡਿੰਗ ਸਮੇਤ ਕਈ ਥਾਵਾਂ ਤੋਂ ਜਹਾਜ਼ ਰਾਹੀਂ ਹਮਲਾ ਕੀਤਾ ਸੀ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਸਨ।

ਨਬੀਲ ਨੇ ਕਿਹਾ ਕਿ ਸਿਰਾਜ਼ੂਦੀਨ ਹੱਕਾਨੀ ਅਤੇ ਉਸ ਦੇ ਚੋਟੀ ਦੇ ਕਮਾਂਡਰ ਵਿਦੇਸ਼ੀ ਅੱਤਵਾਦੀ ਧੜਿਆਂ ਦੇ ਨਾਲ ਮਿਲ ਕੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ਵਿਦੇਸ਼ੀ ਅੱਤਵਾਦੀਆਂ ਦੇ ਨਾਲ ਸਹਿਯੋਗ ਵਧਾਉਣ ਦਾ ਕੰਮ ਯਾਹਵਾ ਹੱਕਾਨੀ ਦੇਖਦਾ ਹੈ। ਈਸਟ ਤੁਰਕਿਸਤਾਨ ਮੂਵਮੈਂਟ (ਈ.ਟੀ.ਆਈ.ਪੀ.) ਅਲ ਕਾਇਦਾ ਭਾਰਤੀ ਮਹਾਦੀਪ ਅਤੇ ਅਲ ਕਾਇਦਾ ਸੈਂਟਰਲ ਵਰਗੇ ਅੱਤਵਾਦੀ ਸੰਗਠਨਾਂ ਦੇ ਨਾਲ ਗੰਢਤੁੱਪ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਟੈਗ ਕਰਦੇ ਹੋਏ ਨਬੀਲ ਨੇ ਇਹ ਲਿਖਿਆ ਹੈ ਕਿ ਹੱਕਾਨੀ ਨੈਟਵਰਕ ਦੇ ਸੁਸਾਇਡ ਆਪ੍ਰੇਸ਼ਨ ਦਾ ਸਰਗਨਾ ਅਬਦੁਲ ਰਊਫ ਜ਼ਾਕੀਰ ਉਰਫ ਕਾਰੀ ਜ਼ਾਕੀਰ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਦੇ ਨਾਲ ਕੁਰਰਮ ਇਲਾਕੇ ਦੇ ਘੁਜਗੁਰੀ ਵਿਚ ਡਰੋਨ ਹਮਲੇ ਵਿਚ ਮਾਰਿਆ ਗਿਆ ਸੀ ਪਰ ਡਰ ਦੀ ਵਜ੍ਹਾ ਨਾਲ ਕੋਈ ਉਸ ਦੇ ਬਾਰੇ ਵਿਚ ਗੱਲ ਨਹੀਂ ਕਰਦਾ ਹੈ।
 


Sunny Mehra

Content Editor

Related News