'ਕੋਰੋਨਾ ਅਟੈਕ' ਦੀ ਫਿਰਾਕ 'ਚ ਪਾਕਿ, ਕਸ਼ਮੀਰ 'ਚ ਮਰੀਜਾਂ ਨੂੰ ਭੇਜਣ ਦੀ ਸਾਜਿਸ਼

04/22/2020 6:35:29 PM

ਸ਼੍ਰੀਨਗਰ - ਕੋਰੋਨਾ ਵਾਇਰਸ ਖਿਲਾਫ ਜੰਗ ਭਾਰਤ ਸਮੇਤ ਪੂਰੀ ਦੁਨੀਆ 'ਚ ਛਿੜੀ ਹੋਈ ਹੈ ਅਤੇ ਹਰ ਕੋਈ ਇਸ ਦੇ ਖਾਤਮੇ ਦੀ ਕੋਸ਼ਿਸ਼ 'ਚ ਲੱਗਾ ਹੋਇਆ ਹੈ, ਪਰ ਇਸ ਮੁਸ਼ਕਿਲ ਘੜੀ 'ਚ ਵੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਨਹੀਂ ਛੱਡ ਰਿਹਾ ਹੈ। ਜੰਮੂ-ਕਸ਼ਮੀਰ ਪੁਲਸ ਦੇ ਡੀ.ਜੀ.ਪੀ. ਦਿਲਬਾਗ ਸਿੰਘ ਦਾ ਦਾਅਵਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੇ ਜਰੀਏ ਘਾਟੀ 'ਚ ਕੋਰੋਨਾ ਵਾਇਰਸ ਫੈਲਾਉਣ ਦੀ ਸਾਜਿਸ਼ 'ਚ ਲੱਗਾ ਹੋਇਆ ਹੈ।

ਜੰਮੂ-ਕਸ਼ਮੀਰ ਪੁਲਸ ਦੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਸਮਾਚਾਰ ਏਜੰਸੀ ਏ.ਐਨ.ਆਈ. ਨੂੰ ਕਿਹਾ ਕਿ ਪਾਕਿਸਤਾਨ ਪਹਿਲਾਂ ਅੱਥਵਾਦੀਆਂ ਨੂੰ ਘਾਟੀ 'ਚ ਭੇਜਣ ਦੀ ਕੋਸ਼ਿਸ਼ ਕਰਦਾ ਸੀ,  ਪਰ ਸਾਨੂੰ ਹੁਣ ਇਸ ਤਰ੍ਹਾਂ ਦੀ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਕੋਰੋਨਾ ਪਾਜ਼ੀਟਿਵ ਮਰੀਜਾਂ ਨੂੰ ਕਸ਼ਮੀਰ ਭੇਜਣ ਦੀ ਫਿਰਾਕ 'ਚ ਹੈ ਜਿਸ ਦੇ ਨਾਲ ਇੱਥੇ ਦੇ ਲੋਕਾਂ 'ਚ ਕੋਰੋਨਾ ਵਾਇਰਸ ਫੈਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਪਾਕਿਸਤਾਨ 'ਚ ਤੇਜੀ ਨਾਲ ਫੈਲ ਰਿਹਾ ਕੋਰੋਨਾ
ਪਾਕਿਸਤਾਨ ਭਾਵੇ ਹੀ ਕਸ਼ਮੀਰ 'ਚ ਕੋਰੋਨਾ ਅਟੈਕ ਦੀ ਤਿਆਰੀ 'ਚ ਲੱਗਾ ਹੋਵੇ ਪਰ ਉਸ ਦੇ ਇੱਥੇ ਵੀ ਸਥਿਤੀ ਬੇਹੱਦ ਖ਼ਰਾਬ ਹੈ ਅਤੇ ਅੱਜ ਬੁੱਧਵਾਰ ਨੂੰ ਉੱਥੇ ਕੋਰੋਨਾ ਦੀ ਗਿਣਤੀ 10 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਪਾਕਿਸਤਾਨ ਦੀ ਅੰਗਰੇਜ਼ੀ ਵੈੱਬਸਾਈਟ ਦਿ ਡਾਨ ਦੀ ਰਿਪੋਰਟ ਮੁਤਾਬਕ ਹੁਣ ਤੱਕ ਦੇਸ਼ 'ਚ 10,072 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ 'ਚ 212 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੀ ਤਰ੍ਹਾਂ ਪਾਕਿਸਤਾਨ 'ਚ ਵੀ ਬੀਮਾਰ ਲੋਕਾਂ ਦੇ ਠੀਕ ਹੋਣ ਦੀ ਦਰ ਚੰਗੀ ਹੈ।

ਪਾਕ 'ਚ 10,072 ਪੀੜਤ ਲੋਕਾਂ 'ਚੋਂ 2,156 ਲੋਕ ਠੀਕ ਹੋ ਚੁੱਕੇ ਹਨ। ਪਾਕਿਸਤਾਨ ਦੇ ਸਿੰਧ ਸੂਬੇ 'ਚ ਕੋਰੋਨਾ ਦੇ 320 ਨਵੇਂ ਮਾਮਲੇ ਆਉਣ ਨਾਲ ਇਹ ਗਿਣਤੀ 10 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ। ਕੋਰੋਨਾ ਦੇ ਮਾਮਲੇ 'ਚ ਪਾਕਿਸਤਾਨ 'ਚ ਸਭ ਤੋਂ ਖ਼ਰਾਬ ਹਾਲਤ ਪੰਜਾਬ ਦੀ ਹੈ ਜਿੱਥੇ 4,328 ਲੋਕ ਕੋਰੋਨਾ ਤੋਂ ਪੀੜਤ ਹਨ। ਇਸ ਦੇ ਬਾਅਦ ਸਿੰਧ (3,373) ਅਤੇ ਖੈਬਰ ਪਖਤੁਨਖਵਾ (1,345) ਦਾ ਨੰਬਰ ਆਉਂਦਾ ਹੈ। ਰਾਜਧਾਨੀ ਇਸਲਾਮਾਬਾਦ 'ਚ ਕੋਰੋਨਾ ਦੇ 194 ਮਾਮਲੇ ਸਾਹਮਣੇ ਆ ਚੁੱਕੇ ਹਨ। ਪਹਿਲਾਂ ਤੋਂ ਹੀ ਖਸਤਾਹਾਲ ਹੋ ਚੁੱਕੇ ਪਾਕਿਸਤਾਨ 'ਚ ਕੋਰੋਨਾ ਕਾਰਣ ਆਰਥਿਕ ਹਾਲਤ ਹੋਰ ਖ਼ਰਾਬ ਹੋ ਗਈ ਹੈ। ਲਾਕਡਾਉਨ ਕਾਰਣ ਲੋਕਾਂ ਨੂੰ ਰਾਸ਼ਨ ਤੱਕ ਨਹੀਂ ਮਿਲ ਪਾ ਰਿਹਾ। ਉੱਥੇ ਭੁੱਖ ਨਾਲ ਮੌਤ ਦੀਆਂ ਖਬਰਾਂ ਹਨ।


Inder Prajapati

Content Editor

Related News