PM ਮੋਦੀ ਦੇ ਜਨਮਦਿਨ ਮੌਕੇ ਪਾਕਿ ਮੰਤਰੀ ਦੀ ਸ਼ਰਮਨਾਕ ਕਰਤੂਤ, ਲੋਕਾਂ ਲਾਈ ਕਲਾਸ
Tuesday, Sep 17, 2019 - 01:46 PM (IST)

ਇਸਲਾਮਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗਲਵਾਰ ਨੂੰ ਜਨਮਦਿਨ 'ਤੇ ਜਦੋਂ ਦੁਨੀਆ ਭਰ ਦੇ ਨੇਤਾਵਾਂ ਤੋਂ ਵਧਾਈਆਂ ਮਿਲ ਰਹੀਆਂ ਹਨ, ਉਸੇ ਵਿਚਾਲੇ ਪਾਕਿਸਤਾਨ ਦੇ ਇਕ ਮੰਤਰੀ ਦਾ ਬੇਹੁਦਾ ਟਵੀਟ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕ ਮੰਤਰੀ ਫਵਾਦ ਚੌਧਰੀ ਨੇ ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਸ਼ਰਮਨਾਕ ਟਵੀਟ ਕਰਕੇ ਆਪਣਾ ਹੀ ਮਜ਼ਾਕ ਉਡਵਾ ਲਿਆ। ਉਸ ਦੇ ਆਪਣੇ ਦੇਸ਼ ਦੇ ਲੋਕ ਹੀ ਉਸ ਦੇ ਇਕ ਕਦਮ ਦੀ ਨਿੰਦਾ ਕਰ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਇਹ ਤੱਕ ਕਹਿ ਦਿੱਤਾ ਕਿ ਤੁਹਾਨੂੰ ਹੋਰ ਕੋਈ ਕੰਮ ਨਹੀਂ।
Today reminds us the importance of contraceptives #ModiBirthday
— Ch Fawad Hussain (@fawadchaudhry) September 17, 2019
ਫਵਾਦ ਦੇ ਇਸ ਟਵੀਟ ਦੀ ਜਮ ਕੇ ਨਿੰਦਾ ਹੋ ਰਹੀ ਹੈ। ਟਵਿੱਟਰ 'ਤੇ ਕੁਝ ਲੋਕ ਫਵਾਦ 'ਤੇ ਕਈ ਮੀਮਸ ਵੀ ਸ਼ੇਅਰ ਕਰ ਰਹੇ ਹਨ। ਪਾਕਿਸਤਾਨ ਦੇ ਪੜ੍ਹੇ-ਲਿਖੇ ਤਬਕੇ ਨੇ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ 'ਤੇ ਪਾਕਿਸਤਾਨ ਦੇ ਮੰਤਰੀ ਦੀ ਕਲਾਸ ਵੀ ਲਾਈ। ਅਜਿਹਾ ਹੀ ਇਕ ਟਵੀਟ ਪਾਕਿਸਤਾਨੀ ਪੰਜਾਬ ਦੀ ਇਕ ਪ੍ਰੋਫੈਸਲ ਦੇ ਟਵਿੱਟਰ ਹੈਂਡਲ ਤੋਂ ਆਇਆ। ਉਨ੍ਹਾਂ ਨੇ ਆਪਣੇ ਸ਼ਬਦਾਂ 'ਚ ਪਾਕਿਸਤਾਨ ਦੇ ਮੰਤਰੀ ਤੇ ਇਮਰਾਨ ਖਾਨ ਦੀ ਸਰਕਾਰ ਨੂੰ ਨਸੀਹਤ ਵੀ ਦੇ ਦਿੱਤੀ।
ਪਾਕਿਸਤਾਨੀ ਨੇ ਵੀ ਦਿਖਾਇਆ ਸ਼ੀਸ਼ਾ
ਆਇਸ਼ਾ ਅਹਿਮਦ ਨੇ ਲਿਖਿਆ ਕਿ ਜ਼ਲਾਲਤ ਹੈ, ਇਕ ਮਿਨਿਸਟਰ ਦੀ ਸੀਟ 'ਤੇ ਪਾਕਿਸਤਾਨ ਸਰਕਾਰ ਦੇ ਪ੍ਰਤੀਨਿਧ ਇਕ ਸੁਤੰਤਰ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਕੀ ਕੁਮੈਂਟ ਕਰ ਰਹੇ ਹਨ। ਇੰਨੀ ਹੀ ਦੁਸ਼ਮਣੀ ਦਿਖਾਉਣੀ ਹੈ ਤਾਂ ਤਕਨੀਕ ਤੇ ਲੋਕਤੰਤਰ 'ਚ ਮੁਕਾਬਲਾ ਕਰੋ। ਬੁਲੇ ਅਲਫਾਜ਼ 'ਚ ਮੁਕਾਬਲਾ ਕਰਕੇ ਵਿਨਰ ਹੋਣਾ ਕੋਈ ਸਨਮਾਨ ਨਹੀਂ ਹੈ, ਮਿਸਟਰ ਮਿਨਿਸਟਰ। ਖਾਸ ਗੱਲ ਹੈ ਕਿ ਪਾਕਿਸਤਾਨ ਦੇ ਹੀ ਲੋਕ ਫਵਾਦ ਚੋਧਰੀ ਦੀ ਇਸ ਹਰਕਤ ਦੀ ਨਿੰਦਾ ਕਰ ਰਹੇ ਹਨ। ਕਰਾਚੀ ਦੇ ਇਕ ਟਵਿੱਟਰ ਹੈਂਲਡ ਤੋਂ ਲਿਖਿਆ ਗਿਆ ਕਿ ਤੁਹਾਨੂੰ ਹੋਰ ਕੋਈ ਕੰਮ ਨਹੀਂ ਦਿੱਤਾ ਹੈ ਖਾਨ ਸਾਬ੍ਹ (ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ) ਨੇ, ਜੋ ਸਵੇਰੇ-ਸਵੇਰੇ ਜਾਹਿਲਾਂ ਜਿਹੇ ਟਵੀਟ ਸ਼ੁਰੂ ਕਰ ਦਿੱਤੇ।