ਆਪਣੀ ਤਬਾਹੀ ਦੀ ਗਾਥਾ ਖੁਦ ਲਿਖ ਰਿਹਾ ਹੈ ਪਾਕਿ : ਨਕਵੀ

Saturday, Jun 07, 2025 - 11:52 PM (IST)

ਆਪਣੀ ਤਬਾਹੀ ਦੀ ਗਾਥਾ ਖੁਦ ਲਿਖ ਰਿਹਾ ਹੈ ਪਾਕਿ : ਨਕਵੀ

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਅੱਤਵਾਦੀਆਂ ਨੂੰ ਪਨਾਹ ਦੇ ਕੇ ਪਾਕਿਸਤਾਨ ਆਪਣੀ ਤਬਾਹੀ ਦੀ ਗਾਥਾ ਖੁਦ ਲਿਖ ਰਿਹਾ ਹੈ।

ਸ਼ਨੀਵਾਰ ਜਾਰੀ ਇਕ ਬਿਆਨ ’ਚ ਨਕਵੀ ਨੇ ਈਦ-ਉਲ-ਅਜ਼ਹਾ ਦੇ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਮਨੁੱਖਤਾ ਤੇ ਇਸਲਾਮ ਦਾ ਖੂਨ ਵਹਾਉਣ ਲਈ ‘ਜ਼ਾਲਮ ਜਾਨਵਰਾਂ’ ਨੂੰ ਲਾਇਸੈਂਸ ਦੇ ਦਿੱਤਾ ਹੈ। ਉਨ੍ਹਾਂ ਅੱਤਵਾਦ ਤੇ ਅੱਤਵਾਦੀਆਂ ਨੂੰ ਆਪਣਾ ‘ਰਾਸ਼ਟਰੀ ਉਦਯੋਗ ਤੇ ਰਾਸ਼ਟਰੀ ਜਾਇਦਾਦ’ ਬਣਾ ਦਿੱਤਾ ਹੈ। ਇਹ ਇਸਲਾਮ ਦਾ ਖੂਨ ਵਹਾਉਣ ਦੇ ਬਰਾਬਰ ਹੈ।

ਨਕਵੀ ਨੇ ਲੋਕਾਂ ਨੂੰ ‘ਗੁਜੀਆ’ ਖੁਆ ਕੇ ਤਿਉਹਾਰ ਮਨਾਇਆ। ਭਾਜਪਾ ਨੇਤਾ ਨੇ ਕਿਹਾ ਕਿ ਦੁਨੀਆ ਦੇ ਸਾਰੇ ਤਿਉਹਾਰ ਭਾਰਤ ’ਚ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਏ ਜਾਂਦੇ ਹਨ। ਇਸੇ ਲਈ ਇਸ ਨੂੰ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਕਿਹਾ ਜਾਂਦਾ ਹੈ।


author

Rakesh

Content Editor

Related News