ਵਿਦੇਸ਼ੀ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ''ਚ ਘੁਸਪੈਠ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹੈ ਪਾਕਿਸਤਾਨ

Wednesday, Sep 13, 2023 - 06:51 PM (IST)

ਵਿਦੇਸ਼ੀ ਅੱਤਵਾਦੀਆਂ ਨੂੰ ਜੰਮੂ ਕਸ਼ਮੀਰ ''ਚ ਘੁਸਪੈਠ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹੈ ਪਾਕਿਸਤਾਨ

ਜੰਮੂ (ਭਾਸ਼ਾ)- ਫ਼ੌਜ ਦੀ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਅੰਦਰੂਨੀ ਸੁਰੱਖਿਆ ਸਥਿਤੀਆਂ 'ਚ ਹੋ ਰਹੀ ਤਰੱਕੀ 'ਚ ਰੁਕਾਵਟ ਪਾਉਣ ਲਈ ਪਾਕਿਸਤਾਨ ਖੇਤਰ 'ਚ ਵਿਦੇਸ਼ੀ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਲੈਫਟੀਨੈਂਟ ਜਨਰਲ ਦਿਵੇਦੀ ਨੇ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ਜਗਤੀ 'ਚ ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਕੰਪਲੈਕਸ 'ਚ 'ਨਾਰਥ ਟੈਕ ਸੈਮੀਨਾਰ' ਤੋਂ ਵੱਖ ਪੱਤਰਕਾਰਾਂ ਨੂੰ ਕਿਹਾ,''ਸਭ ਤੋਂ ਵੱਡੀ ਗੱਲ ਇਹ ਹੈ ਕਿ ਬਿਹਤਰ ਅੰਦਰੂਨੀ ਹਾਲਾਤ (ਸੁਰੱਖਿਆ ਹਾਲਾਤ) ਦੇ ਬਾਵਜੂਦ ਪਾਕਿਸਤਾਨ ਆਪਣੇ ਵਲੋਂ ਵਿਦੇਸ਼ੀ ਅੱਤਵਾਦੀਆਂ ਨੂੰ ਇੱਥੇ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਰੁਕਾਵਟ ਪੈਦਾ ਕਰ ਸਕੇ। ਇਹ ਉਸ ਤਰੱਕੀ ਕਾਰਨ ਹੈ, ਜੋ ਅਸੀਂ ਜੰਮੂ ਕਸ਼ਮੀਰ 'ਚ ਕਰ ਰਹੇ ਹਾਂ।''

ਇਹ ਵੀ ਪੜ੍ਹੋ : ਜੰਮੂ : ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ 'ਚ 2 ਅੱਤਵਾਦੀ ਕੀਤੇ ਢੇਰ, ਇਕ ਜਵਾਨ ਸ਼ਹੀਦ

ਉਨ੍ਹਾਂ ਕਿਹਾ ਕਿ 2022 'ਚ 1.88 ਕਰੋੜ ਤੋਂ ਵੱਧ ਸੈਲਾਨੀ ਜੰਮੂ ਕਸ਼ਮੀਰ ਆਏ। ਲੈਫਟੀਨੈਂਟ ਜਨਰਲ ਦਿਵੇਦੀ ਨੇ ਕਿਹਾ,''ਸਾਡੀ ਕੋਸ਼ਿਸ਼ ਹੈ ਕਿ ਇਸ ਸਾਲ 2.25 ਕਰੋੜ ਸੈਲਾਨੀ ਆਉਣ। ਉਹ ਤਰੱਕੀ ਦੀ ਇਸ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਸੀਂ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ।'' ਰਾਜੌਰੀ ਮੁਕਾਬਲੇ ਬਾਰੇ ਇਕ ਹੋਰ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੁੰਛ ਅਤੇ ਰਾਜੌਰੀ 'ਚ ਸੁਰੱਖਿਆ ਫ਼ੋਰਸਾਂ ਨੇ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਵੀ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ,''ਪਰ ਕੁਝ ਲੋਕ ਪੰਜਾਬ ਅਤੇ ਨੇਪਾਲ ਦੇ ਰਸਤੇ ਸੜਕ ਮਾਰਗ ਤੋਂ ਆਉਂਦੇ ਹਨ ਅਤੇ ਇੱਥੇ ਕੁਝ ਹਰਕਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਹਾਲ 'ਚ ਹੋਏ ਇਸ ਮੁਕਾਬਲੇ 'ਚ ਚੰਗੀ ਕਾਰਵਾਈ ਕੀਤੀ ਹੈ। ਹਾਲਾਂਕਿ ਇਸ 'ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News