ਪਾਕਿ ਨੇ ਐੱਲ. ਓ. ਸੀ. ਨੇੜਿਓਂ ਖਾਲੀ ਕਰਵਾਏ 40 ਪਿੰਡ

Friday, Feb 22, 2019 - 07:39 PM (IST)

ਪਾਕਿ ਨੇ ਐੱਲ. ਓ. ਸੀ. ਨੇੜਿਓਂ ਖਾਲੀ ਕਰਵਾਏ 40 ਪਿੰਡ

ਨਵੀਂ ਦਿੱਲੀ, (ਵੈਬ ਡੈਸਕ)-ਪੁਲਵਾਮਾ ’ਚ ਫੌਜ ਉਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਸਖ਼ਤੀ ਤੋਂ ਪਾਕਿਸਤਾਨ ਸਹਿਮ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਵਿਚ ਕਈ ਪਿੰਡ ਖਾਲੀ ਕਰਵਾਏ ਗਏ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਚੌਕਸ ਰਹਿਣ ਲਈ ਵੀ ਕਿਹਾ ਗਿਆ ਹੈ। ਲਾਈਨ ਆਫ ਕੰਟਰੋਲ (ਐੱਲ. ਓ. ਸੀ.) ਨੇੜੇ ਲੋਕਾਂ ਦੀ ਆਵਾਜਾਈ ’ਤੇ ਰੋਕ ਲਾ ਕੇ 40 ਤੋਂ ਵੱਧ ਪਿੰਡ ਖਾਲੀ ਕਰਵਾ ਲਏ ਗਏ ਹਨ। ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਦੇ 127 ਪਿੰਡਾਂ ਵਿਚ ਅਲਰਟ ਵੀ ਜਾਰੀ ਕੀਤਾ ਹੈ।

ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਪਾਕਿਸਤਾਨ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਜੈਸ਼-ਏ-ਮੁਹੰਮਦ ਦੇ ਬਹਾਵਲਪੁਰ ਹੈੱਡਕੁਆਰਟਰ ਤੋਂ ਚੁੱਕ ਕੇ ਕਿਤੇ ਹੋਰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਨੇ ਮਸੂਦ ਅਜ਼ਹਰ ਨੂੰ ਰਾਵਲਪਿੰਡੀ ਵਿਚ ਕਿਸੇ ਸੁਰੱਖਿਅਤ ਥਾਂ ’ਤੇ ਰੱਖਿਆ ਹੈ। ਦੱਸ ਦੇਈਏ ਕਿ ਰਾਵਲਪਿੰਡੀ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹੈੱਡਕੁਆਰਟਰ ਹੈ।


author

DILSHER

Content Editor

Related News