ਆਦਤ ਤੋਂ ਮਜ਼ਬੂਰ ਪਾਕਿਸਤਾਨ, ਜੰਮੂ-ਕਸ਼ਮੀਰ ਦੇ ਪੁੰਛ ''ਚ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ
Friday, Oct 23, 2020 - 08:07 PM (IST)
ਸ਼੍ਰੀਨਗਰ - ਪਾਕਿਸਤਾਨ ਕਈ ਵਾਰ ਆਪਣੀਆਂ ਹਰਕਤਾਂ ਦੇ ਚੱਲਦੇ ਭਾਰਤੀ ਫੌਜ ਤੋਂ ਮੁੰਹ ਦੀ ਖਾ ਚੁੱਕਾ ਹੈ ਪਰ ਫਿਰ ਵੀ ਉਹ ਬਾਜ ਨਹੀਂ ਆ ਰਿਹਾ ਹੈ। ਆਦਤ ਤੋਂ ਮਜ਼ਬੂਰ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਜੰਮੂ-ਕਸ਼ਮੀਰ 'ਚ ਪੁੰਛ ਦੇ ਕਸਬੇ, ਕਿਰਨੀ ਅਤੇ ਮਾਲਟੀ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ। ਨਿਊਜ਼ ਏਜੰਸੀ ਏ.ਐੱਨ.ਆਈ. ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਸ਼ੁੱਕਰਵਾਰ ਸ਼ਾਮ 6 ਵਜੇ ਜੰਗਬੰਦੀ ਦੀ ਉਲੰਘਣਾ ਕੀਤੀ। ਗੁਆਂਢੀ ਦੇਸ਼ ਦੀ ਇਸ ਨਾਪਾਕ ਹਰਕੱਤ ਦਾ ਭਾਰਤੀ ਫੌਜ ਵੀ ਮੁੰਹ ਤੋੜ ਜਵਾਬ ਦੇ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ ਵਰਗੀਆਂ ਘਟਨਾਵਾਂ ਵੱਧ ਗਈਆਂ ਹਨ। ਸਾਰੇ ਜਾਣਦੇ ਹਨ ਕਿ ਪਾਕਿਸਤਾਨੀ ਫੌਜ ਜੰਗਬੰਦੀ ਦੀ ਆੜ 'ਚ ਭਾਰਤੀ ਜ਼ਮੀਨ 'ਤੇ ਸਰਹੱਦ ਪਾਰ ਤੋਂ ਅੱਤਵਾਦੀਆਂ ਨੂੰ ਭੇਜਣ ਦੀ ਫਿਰਾਕ 'ਚ ਰਹਿੰਦੀ ਹੈ। ਹਾਲਾਂਕਿ ਇਹ ਗੱਲ ਵੱਖਰੀ ਹੈ ਕਿ ਹਰ ਵਾਰ ਸਾਡੀ ਫੌਜ ਦੇ ਵੀਰ ਜਵਾਨਾਂ ਨੇ ਨਾ ਸਿਰਫ ਪਾਕਿਸਤਾਨ ਦੇ ਇਸ ਨਾਪਾਕ ਇਰਾਦੇ ਨੂੰ ਪੂਰਾ ਹੋਣ ਤੋਂ ਰੋਕਿਆ ਹੈ ਸਗੋਂ ਜੰਮੂ-ਕਸ਼ਮੀਰ 'ਚ ਪਹਿਲਾਂ ਤੋਂ ਮੌਜੂਦ ਅੱਤਵਾਦੀਆਂ ਦਾ ਸਫਾਇਆ ਵੀ ਕੀਤਾ ਹੈ। ਸ਼ੁੱਕਰਵਾਰ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਜੰਗਬੰਦੀ ਦੀ ਉਲੰਘਣਾ ਦਾ ਭਾਰਤੀ ਫੌਜ ਨੇ ਮੁੰਹ ਤੋੜ ਜਵਾਬ ਦਿੱਤਾ।