ਪਾਕਿ ਤਾਲਿਬਾਨੀ ਲੜਾਕਿਆਂ ਦੀ ਕਸ਼ਮੀਰ ''ਚ ਕਰਵਾ ਸਕਦੈ ਘੁਸਪੈਠ

Saturday, May 30, 2020 - 02:43 AM (IST)

ਪਾਕਿ ਤਾਲਿਬਾਨੀ ਲੜਾਕਿਆਂ ਦੀ ਕਸ਼ਮੀਰ ''ਚ ਕਰਵਾ ਸਕਦੈ ਘੁਸਪੈਠ

ਜੰਮੂ/ਸ਼੍ਰੀਨਗਰ (ਉਦੈ) - ਕਸ਼ਮੀਰ ਵਿਚ ਲਗਾਤਾਰ ਅਸਫਲ ਹੋ ਰਹੇ ਅੱਤਵਾਦੀ ਅਭਿਆਨਾਂ ਅਤੇ ਸੁਰੱਖਿਆ ਬਲਾਂ ਵੱਲੋਂ ਟਾਪ ਅੱਤਵਾਦੀ ਕਮਾਂਡਰਾਂ ਨੂੰ ਢੇਰ ਕੀਤੇ ਜਾਣ ਤੋਂ ਪਾਕਿਸਤਾਨ ਅਤੇ ਆਈ.ਐਸ.ਆਈ. ਬੌਖਲਾ ਗਈ ਹੈ। ਕਸ਼ਮੀਰ ਵਿਚ ਅੱਤਵਾਦੀ ਸਰਗਰਮੀਆਂ ਵਿਚ ਤੇਜੀ ਲਿਆਉਣ ਲਈ ਪਾਕਿਸਤਾਨ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ। ਜਿਸ ਵਿਚ ਹਿੰਸਕ ਸਰਗਰਮੀਆਂ ਨੂੰ ਘਾਤਕ ਤਰੀਕੇ ਨਾਲ ਅੰਜਾਮ ਦਿੱਤਾ ਜਾ ਸਕੇ। ਸੂਤਰਾਂ ਮੁਤਾਬਕ ਕਸ਼ਮੀਰ ਵਿਚ ਅੱਤਵਾਦ ਫੈਲਾਉਣ ਲਈ ਪਾਕਿਸਤਾਨ ਹੁਣ ਤਾਲਿਬਾਨੀ ਲੜਾਕਿਆਂ ਦੀ ਘੁਸਪੈਠ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਸਿਰਫ ਬਰਫ ਪਿਘਲਣ ਦਾ ਇੰਤ ਜ਼ਾਰ ਹੈ। ਪਿਛਲੇ ਡੇਢ ਸਾਲ ਵਿਚ ਸੁਰੱਖਿਆ ਬਲਾਂ ਨੇ ਕਸ਼ਮੀਰ ਵਿਚ ਜ਼ਿਆਦਾਤਰ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਟਾਪ ਅੱਤਵਾਦੀ ਕਮਾਂਡਰਾਂ ਨੂੰ ਢੇਰ ਕੀਤਾ ਹੈ। ਕਸ਼ਮੀਰ ਵਿਚ ਸੁਰੱਖਿਆ ਬਲਾਂ ਨੇ ਕਾਫੀ ਹੱਦ ਤਕ ਅੱਤਵਾਦੀਆਂ ਦਾ ਸਫਾਇਆ ਕੀਤਾ ਹੈ ਅਤੇ ਨਵੀਆਂ ਭਰਤੀਆਂ ਨੂੰ ਵੀ ਰੋਕਣ ਵਿਚ ਸਫਲਤਾ ਹਾਸਲ ਕੀਤੀ ਹੈ। ਅਸਫਲ ਹੋ ਰਹੀਆਂ ਯੋਜਨਾਵਾਂ ਨੂੰ ਲੈ ਕੇ ਬੌਖਲਾਇਆ ਪਾਕਿਸਤਾਨ ਅਤੇ ਆਈ.ਐਸ.ਆਈ. ਤਾਲਿਬਾਨੀ ਖਤਰਨਾਕ ਲੜਾਕਿਆਂ ਦੇ 20 ਤੋਂ 25 ਅੱਤਵਾਦੀਆਂ ਦੇ ਦਲ ਨੂੰ ਕਸ਼ਮੀਰ ਬਰਫੀਲੇ ਜ਼ਿਲੇ ਬਾਂਡੀਪੋਰਾ, ਗੁਰੇਜ ਅਤੇ ਹੋਰ ਖੇਤਰਾਂ ਤੋਂ ਘੁਸਪੈਠ ਕਰਵਾ ਸਕਦੀ ਹੈ ਜਦੋਂ ਸਰਹੱਦ 'ਤੇ ਬਰਫ ਪਿਘਲਦੀ ਹੈ।


author

Inder Prajapati

Content Editor

Related News