ਹਾਂ, ਮੈਂ ਪਾਕਿਸਤਾਨੀ ਹਾਂ, ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ : ਅਧੀਰ ਰੰਜਨ

01/16/2020 1:22:50 PM

ਕੋਲਕਾਤਾ— ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਦਰਮਿਆਨ ਜ਼ੁਬਾਨੀ ਜੰਗ ਜਾਰੀ ਹੈ। ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਵਲੋਂ ਬੀਤੇ ਦਿਨੀਂ ਦਿੱਤੇ ਗਏ ਬਿਆਨ ਦਿੱਤਾ ਹੈ। ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਅਧੀਰ ਰੰਜਨ ਨੇ ਕਿਹਾ ਕਿ ਭਾਜਪਾ ਵਾਲੇ ਉਸ ਦਾ ਪਛਾਣ ਪਾਕਿਸਤਾਨੀ ਦੇ ਤੌਰ 'ਤੇ ਕਰਵਾਉਂਦੇ ਹਨ, ਅੱਜ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਾਂ ਮੈਂ, ਪਾਕਿਸਤਾਨੀ ਹਾਂ। ਅਧੀਰ ਰੰਜਨ ਨੇ ਕਿਹਾ,''ਮੈਨੂੰ ਪਾਕਿਸਤਾਨੀ ਕਹਿ ਕੇ ਬੁਲਾਇਆ ਜਾਂਦਾ ਹੈ, ਅੱਜ ਮੈਂ ਕਹਿਣਾ ਚਾਹੁੰਦਾ ਹਾਂ ਕਿ ਹਾਂ, ਮੈਂ ਪਾਕਿਸਤਾਨੀ ਹਾਂ ਤੁਸੀਂ (ਮੋਦੀ-ਸ਼ਾਹ) ਜੋ ਕਰਨਾ ਚਾਹੁੰਦੇ ਹੋ, ਉਹ ਕਰ ਸਕਦੇ ਹਨ। ਅੱਜ ਸਾਡੇ ਦੇਸ਼ 'ਚ ਕੋਈ ਸਹੀ ਗੱਲ ਨਹੀਂ ਕਹਿ ਸਕਦਾ ਹੈ, ਕਿਉਂਕਿ ਜੇਕਰ ਤੁਸੀਂ ਸੱਚ ਕਹਿੰਦੇ ਹੋ ਤਾਂ ਤੁਹਾਨੂੰ ਦੇਸ਼ਧ੍ਰੋਹੀ ਕਹਿ ਦਿੱਤਾ ਜਾਂਦਾ ਹੈ।''

ਇਹ ਦੇਸ਼ ਮੋਦੀ ਤੇ ਸ਼ਾਹ ਦੇ ਬਾਪ ਦਾ ਨਹੀਂ ਹੈ
ਅਧੀਰ ਰੰਜਨ ਨੇ ਕਿਹਾ,''ਅੱਜ ਅਸੀਂ ਕਿੱਥੇ ਰਹਿ ਰਹੇ ਹਨ? ਸਾਨੂੰ ਉਹੀ ਕਰਨ ਲਈ ਕਿਹਾ ਜਾਂਦਾ ਹੈ, ਜੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਕਹਿੰਦੇ ਹਨ। ਸਾਨੂੰ ਇਹ ਸਵੀਕਾਰ ਨਹੀਂ ਹੈ। ਇਹ ਦੇਸ਼ ਨਰਿੰਦਰ ਮੋਦੀ, ਅਮਿਤ ਸ਼ਾਹ ਦੇ ਬਾਪ ਦਾ ਨਹੀਂ ਹੈ। ਹਿੰਦੁਸਤਾਨ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਉਨ੍ਹਾਂ ਦੋਹਾਂ ਨੂੰ ਇਹ ਗੱਲ ਸਮਝਣਾ ਚਾਹੀਦੇ। ਉਹ ਅੱਜ ਹਨ ਪਰ ਕੱਲ ਨਹੀਂ ਹੋਣਗੇ।''

ਦੇਵੇਂਦਰ ਸਿੰਘ 'ਤੇ ਦਿੱਤਾ ਸੀ ਇਹ ਬਿਆਨ
ਜ਼ਿਕਰਯੋਗ ਹੈ ਕਿ ਅਧੀਰ ਰੰਜਨ ਚੌਧਰੀ ਦੇ ਇਸ ਤੋਂ ਪਹਿਲਾਂ ਵੀ ਇਕ ਬਿਆਨ 'ਤੇ ਵੀ ਬਵਾਲ ਹੋ ਚੁਕਿਆ ਹੈ। ਜੰਮੂ-ਕਸ਼ਮੀਰ ਪੁਲਸ ਦੇ ਡੀ.ਐੱਸ.ਪੀ. ਦੇਵੇਂਦਰ ਸਿੰਘ ਦੇ ਅੱਤਵਾਦੀ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਅਧੀਰ ਰੰਜਨ ਨੇ ਕਿਹਾ ਸੀ ਕਿ ਜੇਕਰ ਦੇਵੇਂਦਰ ਸਿੰਘ, ਦੇਵੇਂਦਰ ਖਾਨ ਹੁੰਦਾ ਤਾਂ ਆਰ.ਐੱਸ.ਐੱਸ. ਦੀ ਟਰੋਲ ਆਰਮੀ ਇਸ ਮਸਲੇ ਨੂੰ ਹਾਲੇ ਤੱਕ ਕਾਫ਼ੀ ਉਛਾਲ ਦਿੰਦੀ।

ਮੋਦੀ ਤੇ ਸ਼ਾਹ ਨੂੰ ਦੱਸ ਚੁਕੇ ਹਨ ਘੁਸਪੈਠੀਆ
ਅਧੀਰ ਰੰਜਨ ਦੇ ਇਸ ਬਿਆਨ 'ਤੇ ਵੀ ਕਾਫੀ ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਕਾਂਗਰਸ ਨੇ ਖੁਦ ਨੂੰ ਇਸ ਬਿਆਨ ਤੋਂ ਵੱਖ ਕੀਤਾ ਸੀ। ਇਸ ਤੋਂ ਪਹਿਲਾਂ ਵੀ ਅਧੀਰ ਰੰਜਨ ਚੌਧਰੀ ਦੇ ਕਈ ਬਿਆਨ ਬਵਾਲ ਦਾ ਕਾਰਨ ਬਣ ਚੁਕੇ ਹਨ, ਜਿਵੇਂ ਕਿ ਉਨ੍ਹਾਂ ਵਲੋਂ ਲੋਕ ਸਭਾ ਦੇ ਅੰਦਰ ਜੰਮੂ-ਕਸ਼ਮੀਰ ਦੇ ਮਸਲੇ ਨੂੰ ਕੌਮਾਂਤਰੀ ਦੱਸਣਾ ਹੋਵੇ। ਭਾਜਪਾ ਵਲੋਂ ਇਸ ਮੁੱਦੇ 'ਤੇ ਵੀ ਬਵਾਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਧੀਰ ਰੰਜਨ ਇਕ ਬਿਆਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਨੂੰ ਘੁਸਪੈਠੀਆ ਦੱਸ ਚੁਕੇ ਹਨ।


DIsha

Content Editor

Related News