ਪਾਕਿ ਨੇ ਪਹਿਲੀ ਵਾਰ ਕਬੂਲਿਆ ਸੱਚ, PoK ਨੂੰ ਮੰਨਿਆ ਭਾਰਤ ਦਾ ਹਿੱਸਾ

05/21/2020 9:24:38 PM

ਨਵੀਂ ਦਿੱਲੀ : ਅਣਜਾਣੇ 'ਚ ਹੀ ਸਹੀ ਆਖਿਰਕਾਰ ਪਾਕਿਸਤਾਨ ਨੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਦਰਅਸਲ, ਕੋਰੋਨਾ ਵਾਇਰਸ ਨੂੰ ਲੈ ਕੇ ਪਾਕਿਸਤਾਨ ਦੀ ਆਧਿਕਾਰਿਕ ਵੈਬਸਾਈਟ Covid.gov.pk 'ਤੇ ਪਾਕਿਸਤਾਨ ਨੇ ਸਹੀਂ ਨਕਸ਼ਾ ਲਗਾ ਕੇ ਇਸ ਗੱਲ ਨੂੰ ਕਬੂਲ ਕਰ ਲਿਆ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਹਿੱਸਿਆਂ 'ਤੇ ਉਸ ਦਾ ਕਬਜ਼ਾ ਪੂਰੀ ਤਰ੍ਹਾਂ ਗਲਤ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਲਗਾਤਾਰ ਜੰਮੂ-ਕਸ਼ਮੀਰ 'ਚ ਧਰਮ ਦੇ ਨਾਮ 'ਤੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਸਾਲ 1947 'ਚ ਉਸ ਨੇ ਧੋਖੇ ਨਾਲ ਜੰਮੂ-ਕਸ਼ਮੀਰ ਦੇ ਇੱਕ ਹਿੱਸੇ 'ਤੇ ਕਬਜਾ ਕਰ ਲਿਆ ਸੀ।
PunjabKesari

ਭਾਰਤ ਨੇ ਪਾਕਿਸਤਾਨ ਨੂੰ PoK ਖਾਲੀ ਕਰਣ ਨੂੰ ਕਿਹਾ
ਹਾਲ ਹੀ 'ਚ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਪੂਰਾ ਜੰਮੂ-ਕਸ਼ਮੀਰ, ਲੱਦਾਖ ਅਤੇ ਗਿਲਗਿਤ ਬਾਲਟਿਸਤਾਨ ਭਾਰਤ ਦਾ ਅਟੁੱਟ ਹਿੱਸਾ ਹੈ। ਪਾਕਿਸਤਾਨ ਨੂੰ ਉਸ ਦੇ ਗ਼ੈਰ ਕਾਨੂੰਨੀ ਕਬਜ਼ੇ 'ਚ ਮੌਜੂਦ ਹਰ ਖੇਤਰ ਨੂੰ ਤੁਰੰਤ ਖਾਲੀ ਕਰਵਾਉਣਾ ਚਾਹੀਦਾ ਹੈ।  ਪਾਕਿਸਤਾਨ ਸਰਕਾਰ ਜਾਂ ਉਸ ਦੀ ਅਦਾਲਤ ਦਾ ਗ਼ੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਵਾਲੇ ਇਲਾਕਿਆਂ 'ਤੇ ਕੋਈ ਅਧਿਕਾਰ ਨਹੀਂ ਹੈ।

ਮੌਸਮ ਵਿਭਾਗ ਨੇ ਦੱਸਿਆ PoK 'ਚ ਮੌਸਮ ਦਾ ਹਾਲ
ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਗਿਲਗਿਤ-ਬਾਲਟਿਸਤਾਨ ਦੇ ਮੌਸਮ ਦੀ ਭਵਿੱਖਵਾਣੀ ਕਰ ਪਾਕਿਸਤਾਨ ਨੂੰ ਕੜਾ ਸੁਨੇਹਾ ਦਿੱਤਾ ਸੀ। ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ ਸਬ-ਡਿਵੀਜਨ ਦਾ ਹਿੱਸਾ ਦੱਸਦੇ ਹੋਏ ਉੱਤਰ-ਪੱਛਮੀ ਭਾਰਤ ਦੀ ਮੌਸਮ ਭਵਿੱਖਬਾਣੀ 'ਚ ਇਸ ਖੇਤਰ ਨੂੰ ਵੀ ਜੋੜ ਲਿਆ ਹੈ। ਆਈ.ਐਮ.ਡੀ. ਨੇ ਨਾਰਥ ਵੈਸ‍ਟ ਇੰਡੀਆ ਲਈ ਜੋ ਅਨੁਮਾਨ ਜਾਰੀ ਕੀਤੇ, ਉਸ 'ਚ ਗਿਲਗਿਤ-ਬਾਲਟਿਸ‍ਤਾਨ ਅਤੇ ਮੁਜੱਫਰਾਬਾਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਯਾਨੀ ਦੀ ਇਸ ਖੇਤਰ 'ਚ 7 ਮਈ ਤੋਂ ਲੈ ਕੇ 10 ਮਈ ਤੱਕ ਮੌਸਮ ਕਿਵੇਂ ਰਹੇਗਾ ਇਸ ਬਾਰੇ ਜਾਣਕਾਰੀ ਦਿੱਤੀ ਹੈ।

 


Inder Prajapati

Content Editor

Related News