ਸੁਸ਼ਮਾ ਦੇ ਟਵੀਟ ਦਾ ਅਸਰ, ਪਾਕਿਸਤਾਨ ਦੇ ਰੇਹਾਨ ਦੀ ਹੋਵੇਗੀ ਭਾਰਤ ''ਚ ਸਰਜਰੀ

Monday, Jun 12, 2017 - 03:30 PM (IST)

ਸੁਸ਼ਮਾ ਦੇ ਟਵੀਟ ਦਾ ਅਸਰ, ਪਾਕਿਸਤਾਨ ਦੇ ਰੇਹਾਨ ਦੀ ਹੋਵੇਗੀ ਭਾਰਤ ''ਚ ਸਰਜਰੀ

ਨਵੀਂ ਦਿੱਲੀ—ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਦੇ ਕਨਵਾਲ ਸਾਦਿਕ ਦੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚਿੰਤਾਂ ਨਾ ਕਰਨ। ਤੁਹਾਡੇ ਪੁੱਤਰ ਰੇਹਾਨ ਨੂੰ ਕੁਝ ਨਹੀਂ ਹੋਵੇਗਾ। ਸੁਸ਼ਮਾ ਦੇ ਇਸ ਟਵੀਟ ਦੇ ਤੁਰੰਤ ਬਾਅਦ ਪਾਕਿਸਤਾਨੀ ਪਰਿਵਾਰ ਨੂੰ ਵੀਜ਼ਾ ਦੇਣ ਦੇ ਲਈ ਕਿਹਾ ਗਿਆ। ਰੇਹਾਨ ਅਤੇ ਉਸ ਦਾ ਪਰਿਵਾਰ ਜਲਦ ਹੀ ਭਾਰਤ ਆਉਣ ਵਾਲਾ ਹੈ। ਰੇਹਾਨ ਦਾ ਜੇ.ਪੀ. ਹਸਪਤਾਲ ਆਉਣ ਦੇ ਬਾਅਦ ਉਸ ਦਾ ਪੀਡੀਯਾਟਰਿਕ ਕਾਡੀਯੋਲਾਜਿਸਟ ਡਾ.ਆਸ਼ੂਤੋਸ਼ ਮਾਰਵਾਹ ਅਤੇ ਉਨ੍ਹਾਂ ਦੀ ਪੂਰੀ ਜਾਂਚ ਕਰੇਗੀ ਅਤੇ ਇਸ ਦੇ ਬਾਅਦ ਵਿਸ਼ਵ ਪ੍ਰਸਿੱਧ ਪੀਡੀਯਾਟਰਿਕ ਕਾਰਡੀਅਕ ਸਰਜਨ ਡਾ. ਰਾਜੇਸ਼ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਰੇਹਾਨ ਦਾ ਆਪਰੇਸ਼ਨ ਕੀਤਾ ਜਾਵੇਗਾ।

PunjabKesari
4 ਮਹੀਨੇ ਦੇ ਰੇਹਾਨ ਦੇ ਦਿਲ 'ਚ ਛੇਦ ਹੈ। ਰੇਹਾਨ ਦੇ ਮਾਤਾ-ਪਿਤਾ ਭਾਰਤ 'ਚ ਆ ਕੇ ਉਸ ਦਾ ਇਲਾਜ ਕਰਵਾਉਣਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਰੇਹਾਨ ਦੇ ਪਿਤਾ ਨੂੰ ਵੀਜ਼ਾ ਨਹੀਂ ਮਿਲਿਆ ਤਾਂ ਰੇਹਾਨ ਦੇ ਪਿਤਾ ਸਾਦਿਕ ਨੇ ਵੀਜ਼ੇ ਲਈ ਟਵੀਟ ਦੇ ਰਾਹੀਂ ਸੁਸ਼ਮਾ ਸਵਰਾਜ ਨੂੰ ਗੁਹਾਰ ਲਗਾਈ। ਇਸ 'ਤੇ ਸੁਸ਼ਮਾ ਨੇ ਇਲਾਜ ਕਰਵਾਉਣ ਦੇ ਲਈ ਭਾਰਤ ਆਉਣ ਦੀ ਹਾਮੀ ਭਰ ਦਿੱਤੀ।

 


Related News