ਪਾਕਿਸਤਾਨ ਦੀ ਕੋਸ਼ਿਸ਼ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨਾ : ਰਾਮ ਅਵਤਾਰ

01/11/2018 12:37:38 PM

ਸਾਂਬਾ (ਅਜੇ)— ਸਰਹੱਦ ਸੁਰੱਖਿਆ ਫੋਰਸ ਵੱਲੋਂ ਸਾਂਬਾ 'ਚ ਕਰਵਾਈ ਜਾ ਰਹੀ ਫੁੱਟਬਾਲ ਪ੍ਰਤੀਯੋਗਤਾ ਦੇ ਫਾਈਨਲ ਮੈਚ 'ਚ ਪਹੁੰਚੇ ਆਈ. ਜੀ. ਬੀ.ਐੈੱਸ.ਐੈੱਫ. ਜੰਮੂ ਫਰੰਟੀਅਰ ਹੈੱਡ ਕੁਆਟਰ ਰਾਮ ਅਵਤਾਰ ਨੇ ਕਿਹਾ ਹੈ ਕਿ ਸਰਹੱਦ ਸੁਰੱਖਿਆ ਫੋਰਸ ਬਾਰਡਰ 'ਤੇ ਆਪਣੀ ਡਿਊਟੀ ਚੰਗੀ ਤਰ੍ਹਾਂ ਕਰ ਰਹੀ ਹੈ। ਪਰੰਤੂ ਦੂਜੇ ਪਾਸੇ ਪਾਕਿਸਤਾਨ ਹੈ, ਜੋ ਹਰ ਕੋਸ਼ਿਸ਼ 'ਚ ਰਹਿੰਦਾ ਬਾਰਡਰ 'ਤੇ ਅਸ਼ਾਂਤੀ ਫੈਲਾਉਂਦਾ ਰਹਿੰਦਾ ਹੈ। ਸਨਾਈਪਰ ਸ਼ਾਟ ਇਥੇ ਕਰਾਸ ਬਾਰਡਰ ਫਾਈਰਿੰਗ ਕਰਦੇ ਹਨ ਪਰੰਤੂ ਸਾਡੇ ਜਵਾਨ ਉਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ ਹਨ ਉਨ੍ਹਾਂ ਨੂੰ ਕਰਾਰਾ ਜਵਾਬ ਦਿੰਦੇ ਹਨ ਅਤੇ ਹਰ ਕਾਰਵਾਈ ਦਾ ਉਨ੍ਹਾਂ ਨੂੰ ਮੂੰਹਤੋੜ ਜਵਾਬ ਮਿਲਦਾ ਹੈ, ਪਰੰਤੂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਕਿ ਬਾਰਡਰ 'ਤੇ ਸ਼ਾਂਤੀਪੂਰਨ ਮਾਹੌਲ ਬਣਿਆ ਰਹੇ।


Related News