PM ਮੋਦੀ ਦੇ ਏਅਰ ਐਂਬੁਲੈਂਸ ਸਮਝੌਤੇ ਸਮੇਤ 5 ਪ੍ਰਸਤਾਵਾਂ ਦਾ PAK ਵੀ ਹੋਇਆ ਮੁਰੀਦ

Saturday, Feb 20, 2021 - 09:27 PM (IST)

PM ਮੋਦੀ ਦੇ ਏਅਰ ਐਂਬੁਲੈਂਸ ਸਮਝੌਤੇ ਸਮੇਤ 5 ਪ੍ਰਸਤਾਵਾਂ ਦਾ PAK ਵੀ ਹੋਇਆ ਮੁਰੀਦ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਮਾਰੀ ਦੌਰਾਨ ਵਿਖਾਈ ਗਈ ਖੇਤਰੀ ਇੱਕ ਜੁੱਟਤਾ ਦੀ ਚਰਚਾ ਕਰਦੇ ਹੋਏ ਵੀਰਵਾਰ ਨੂੰ ਦੱਖਣੀ ਏਸ਼ੀਆਈ ਅਤੇ ਹਿੰਦ ਮਹਾਸਾਗਰ ਦੇ ਟਾਪੂ ਦੇਸ਼ਾਂ ਵਿਚਾਲੇ ਆਪਣੀਆਂ-ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਹਿਯੋਗ ਅਤੇ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਦਾ ਐਲਾਨ ਕੀਤਾ। ਸਾਰਕ ਦੇਸ਼ਾਂ ਦੀ ਬੈਠਕ ਦੌਰਾਨ ਪੀ.ਐੱਮ. ਮੋਦੀ ਨੇ ਪੰਜ ਪ੍ਰਸਤਾਵ ਰੱਖੇ ਜਿਸ ਦੀ ਪਾਕਿਸਤਾਨ ਨੇ ਵੀ ਸ਼ਲਾਘਾ ਕੀਤੀ ਅਤੇ ਹੋਰ ਦੇਸ਼ਾਂ ਨੇ ਵੀ ਇਸ ਦਾ ਸਮਰਥਨ ਕੀਤਾ। ਇਸ ਸੰਮੇਲਨ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ,  ਮਾਲਦਵੀਪ, ਮਾਰੀਸ਼ਸ, ਨੇਪਾਲ, ਪਾਕਿਸਤਾਨ, ਸੇਸ਼ਲਸ ਅਤੇ ਸ਼੍ਰੀਲੰਕਾ ਦੇ ਸਿਹਤ ਖੇਤਰ ਦੀਆਂ ਹਸਤੀਆਂ, ਮਾਹਰਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ। ਬੈਠਕ ਵਿੱਚ ਪੀ.ਐੱਮ. ਮੋਦੀ ਨੇ ਡਾਕਟਰਾਂ ਲਈ ਵੀਜਾ ਵਿਵਸਥਾ ਦੇ ਪ੍ਰਸਤਾਵਾਂ, ਏਅਰ ਐਂਬੁਲੈਂਸ ਸਮਝੌਤੇ ਸਮੇਤ ਕਈ ਪ੍ਰਸਤਾਵ ਰੱਖੇ ਜਿਸ ਦੀ ਕਾਫ਼ੀ ਤਾਰੀਫ ਹੋਈ।  

ਐਮਰਜੰਸੀ ਵਿੱਚ ਏਅਰ ਐਂਬੁਲੈਂਸ ਸਮਝੌਤਾ
ਪੀ.ਐੱਮ. ਮੋਦੀ ਨੇ ਮੈਂਬਰ ਦੇਸ਼ਾਂ ਦੇ ਨਾਗਰਿਕ ਹਵਾਬਾਜ਼ੀ ਮੰਤਰਾਲਿਆਂ ਵਲੋਂ ਮੈਡੀਕਲ ਦੁਰਘਟਨਾਵਾਂ ਲਈ ਖੇਤਰੀ ਏਅਰ ਐਂਬੁਲੈਂਸ ਸਮਝੌਤੇ ਦਾ ਤਾਲਮੇਲ ਕਰਨ ਦੀ ਸਿਫਾਰਿਸ਼ ਕੀਤੀ। ਪੀ.ਐੱਮ. ਮੋਦੀ ਨੇ ਪੁੱਛਿਆ, ‘‘ਕੀ ਸਾਡੇ ਸਿਵਲ ਹਵਾਬਾਜ਼ੀ ਮੰਤਰਾਲਾ ਡਾਕਟਰੀ ਐਮਰਜੈਂਸੀ ਲਈ ਖੇਤਰੀ ਏਅਰ ਐਂਬੁਲੈਂਸ ਸਮਝੌਤੇ ਲਈ ਤਾਲਮੇਲ ਕਰ ਸਕਦੇ ਹਾਂ ?  

ਇਹ ਪ੍ਰਸਤਾਵ ਰੱਖੇ

  • ਸਿਹਤ ਐਮਰਜੈਂਸੀ ਦੀ ਹਾਲਤ ਵਿੱਚ ਡਾਕਟਰਾਂ ਅਤੇ ਨਰਸਾਂ ਦੇ ਆਵਾਜਾਈ ਲਈ ਵਿਸ਼ੇਸ਼ ਵੀਜਾ ਯੋਜਨਾ ਬਣਾਏ ਜਾਣ। 
  • ਭਵਿੱਖ ਦੀਆਂ ਮਹਾਮਾਰੀਆਂ ਦੀ ਰੋਕਥਾਮ ਲਈ ਟੈਕਨੋਲਾਜੀ ਸਹਾਇਕ ਮਹਾਮਾਰੀ ਵਿਗਿਆਨ ਨੂੰ ਪ੍ਰੋਤਸਾਹਿਤ ਕਰਨ ਲਈ ਕੀ ਇੱਕ ਖੇਤਰੀ ਨੈੱਟਵਰਕ ਤਿਆਰ ਕਰ ਸਕਦੇ ਹਾਂ? ਪ੍ਰਧਾਨ ਮੰਤਰੀ ਨੇ ਸਫਲ ਨਜਤਕ ਸਿਹਤ ਨੀਤੀਆਂ ਅਤੇ ਯੋਜਨਾਵਾਂ ਨੂੰ ਸਾਂਝਾ ਕਰਨ ਦਾ ਵੀ ਸੁਝਾਅ ਦਿੱਤਾ।
  • ਕੋਵਿਡ-19 ਦੇ ਟੀਕਿਆਂ  ਦੇ ਪ੍ਰਭਾਵ ਨੂੰ ਲੈ ਕੇ ਡਾਟਾ ਮੁਲਾਂਕਣ ਅਤੇ ਉਸ ਦਾ ਅਧਿਐਨ ਕਰਨ ਲਈ ਇੱਕ ਖੇਤਰੀ ਮੰਚ ਬਣਾਉਣ ਅਤੇ ਹੋਰ ਦੇਸ਼ਾਂ ਵੱਲੋਂ ਭਾਰਤ ਵਿੱਚ ਚਲਾਈ ਜਾ ਰਹੀ ਆਯੁਸ਼ਮਾਨ ਭਾਰਤ ਅਤੇ ਜਨ ਅਰੋਗਿਆ ਵਰਗੀਆਂ ਯੋਜਨਾਵਾਂ ਨੂੰ ‘‘ਕੇਸ ਸਟੱਡੀ ਦੇ ਰੂਪ ਵਿੱਚ ਅੱਗੇ ਵਧਾਉਣ ਦਾ ਸੁਝਾਅ ਦਿੱਤਾ।
  • ਅੰਤ ਵਿੱਚ ਉਨ੍ਹਾਂ ਨੇ ਪ੍ਰਸਤਾਵ ਰੱਖਿਆ ਕਿ ਸਾਰਕ ਮੈਬਰਾਂ ਨੂੰ ਕੋਵਿਡ-19 ਤੋਂ ਅੱਗੇ ਜਾ ਕੇ ਆਪਣੀ ਸਫਲ ਜਨ ਅਰੋਗਿਆ ਵਰਗੀਆਂ ਯੋਜਨਾਵਾਂ ਨੂੰ ਇੱਕ-ਦੂਜੇ ਦੇ ਨਾਲ ਸਾਂਝਾ ਕਰਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਨੂੰ ਏਸ਼ੀਆ ਦੀ ਸਦੀ ਬਣਨਾ ਹੈ ਤਾਂ ਇਹ ਦੱਖਣੀ ਏਸ਼ੀਆ ਅਤੇ ਹਿੰਦ ਮਹਾਸਾਗਰ  ਦੇ ਟਾਪੂ ਦੇਸ਼ਾਂ ਵਿਚਾਲੇ ਸਹਿਯੋਗ ਅਤੇ ਏਕੀਕਰਣ ਤੋਂ ਬਿਨਾਂ ਨਹੀਂ ਹੋ ਸਕਦਾ। ਤੁਸੀਂ ਮਹਾਮਾਰੀ ਦੌਰਾਨ ਖੇਤਰੀ ਏਕਤਾ ਦੀ ਜੋ ਭਾਵਨਾ ਵਿਖਾਈ ਹੈ ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਏਕੀਕਰਣ ਸੰਭਵ ਹੈ।” ਮੋਦੀ ਨੇ ਕਿਹਾ ਕਿ ਖੁੱਲ੍ਹੇਪਨ ਅਤੇ ਮਜ਼ਬੂਤੀ ਦੀ ਵਜ੍ਹਾ ਨਾਲ ਇਹ ਖੇਤਰ ਪੂਰੇ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰ ਬਣਾਏ ਰੱਖਣ ਵਿੱਚ ਸਫਲ ਹੋਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News