ਜੰਮੂ ''ਚ ਕੌਮਾਂਤਰੀ ਸਰਹੱਦ ''ਤੇ ਪਾਕਿ ਘੁਸਪੈਠੀਆ ਗ੍ਰਿਫਤਾਰ
Tuesday, Oct 08, 2019 - 01:16 AM (IST)

ਜੰਮੂ, (ਭਾਸ਼ਾ)— ਜੰਮੂ 'ਚ ਕੌਮਾਂਤਰੀ ਸਰਹੱਦ 'ਤੇ ਸੁਰੱਖਿਆ ਬਲ ਨੇ ਸੋਮਵਾਰ ਦੇਰ ਰਾਤ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਦੇ ਆਰ. ਐੱਸ. ਪੁਰਾ ਸੈਕਟਰ ਵਿਚ ਸਰਹੱਦ ਪਾਰ ਕਰ ਕੇ ਭਾਰਤੀ ਇਲਾਕੇ ਵਿਚ ਪਹੁੰਚਣ ਦੇ ਤੁਰੰਤ ਬਾਅਦ ਘੁਸਪੈਠੀਏ ਨੂੰ ਫੜ ਲਿਆ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਜ਼ਿਆਦਾ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਜੰਮੂ ਵਿਚ ਭਾਰਤ-ਪਾਕਿਸਤਾਨ ਸਰਹੱਦ 'ਤੇ ਪਿਛਲੇ 17 ਦਿਨਾਂ ਵਿਚ ਗ੍ਰਿਫਤਾਰ ਕੀਤਾ ਜਾਣ ਵਾਲਾ ਇਹ ਤੀਸਰਾ ਪਾਕਿਸਤਾਨੀ ਘੁਸਪੈਠੀਏ ਹੈ। 3 ਅਕਤੂਬਰ ਨੂੰ ਅਖਨੂਰ ਸੈਕਟਰ ਵਿਚ ਇਕ ਪਾਕਿਸਤਾਨੀ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਤੋਂ ਪਹਿਲਾਂਆਰ.ਐੱਸ. ਪੁਰਾ ਨੇ ਚਾਂਡੂਚਾਕ ਪਿੰਡ ਵਿਚ 21 ਸਤੰਬਰ ਨੂੰ ਇਕ ਹੋਰ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ।