ਸਰਹੱਦ ’ਤੇ ਪਾਕਿ ਨੇ ਵਧਾਈ ਫੌਜ!

Sunday, Feb 17, 2019 - 12:43 AM (IST)

ਸਰਹੱਦ ’ਤੇ ਪਾਕਿ ਨੇ ਵਧਾਈ ਫੌਜ!

ਆਰ. ਐੱਸ. ਪੁਰਾ (ਮੁਕੇਸ਼)- ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਅਪਣਾਏ ਗਏ ਹਮਲਾਵਰ ਰੁਖ ਨੂੰ ਦੇਖਦਿਆ ਪਾਕਿਸਤਾਨ ਵਲੋਂ ਸਰਹੱਦ ’ਤੇ ਆਪਣੀ ਫੌਜ ’ਚ ਵਾਧਾ ਕੀਤੇ ਜਾਣ ਦੇ ਸੰਕੇਤ ਮਿਲੇ ਹਨ। ਆਰ. ਐੱਸ. ਪੁਰਾ ਸੈਕਟਰ ਦੀ ਕੌਮਾਂਤਰੀ ਸਰਹੱਦ ਵਾਲੇ ਸਰਹੱਦੀ ਖੇਤਰ ਦੇ ਗ੍ਰਾਮੀਣਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਪਾਕਿਸਤਾਨੀ ਸਰਹੱਦ ਦੇ ਨੇੜੇ ਕਾਫੀ ਹਲਚਲ ਦੇਖੀ ਗਈ, ਜਿਸ ਤੋਂ ਲੱਗਦਾ ਹੈ ਕਿ ਪਾਕਿਸਤਾਨ ਆਪਣੀ ਸਰਹੱਦ ’ਤੇ ਫੌਜ ਦੀ ਗਿਣਤੀ ਵਧਾ ਰਿਹਾ ਹੈ।

ਉਥੇ ਨੇ ਪਾਕਿਸਤਾਨ ਦੀ ਇਸ ਹਰਕਤ ਨਾਲ ਸਰਹੱਦੀ ਖੇਤਰ ਦੇ ਗ੍ਰਾਮੀਣਾਂ ’ਚ ਵੀ ਪਾਕਿ ਵਲੋਂ ਗੋਲੀਬਾਰੀ ਕਰਨ ਦਾ ਡਰ ਬਣਿਆ ਹੋਇਆ ਹੈ। ਸ਼ਾਮ ਢਲਣ ’ਤੇ ਜ਼ਿਆਦਾਤਰ ਸਰਹੱਦੀ ਪਿੰਡ ਆਪਣੇ ਘਰਾਂ ’ਚ ਰਹਿਣਾ ਬਿਹਤਰ ਸਮਝ ਰਹੇ ਹਨ। ਪ੍ਰਸ਼ਾਸਨ ਵਲੋਂ ਸਰਹੱਦੀ ਖੇਤਰ ’ਚ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਨਾਲ ਜੰਮੂ ਜਾਣ ਵਾਲੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਵਾਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਜੋ ਸਰਕਾਰੀ ਵਿਭਾਗਾਂ ’ਚ ਕੰਮ ਕਰ ਰਹੇ ਹਨ। ਰਾਤ ਦੇ ਸਮੇਂ ਪੁਲਸ ਨਾਲ ਫੌਜ ਦੇ ਜਵਾਨ ਵੀ ਆਰ. ਐੱਸ. ਪੁਰਾ ਉਪ ਜ਼ਿਲੇ ਦੇ ਸੰਵੇਦਨਸ਼ੀਲ ਖੇਤਰ ’ਚ ਤਿੱਖੀ ਨਜ਼ਰ ਰੱਖੇ ਹੋਏ ਹਨ।


author

Inder Prajapati

Content Editor

Related News