ਪਾਕਿ ਫੌਜ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਦਰਜਨਾਂ ਮਵੇਸ਼ੀ ਜਖ਼ਮੀ, ਕਈਆਂ ਦੀ ਮੌਤ

05/27/2020 2:34:06 AM

ਪੁੰਛ/ਸ਼੍ਰੀਨਗਰ (ਧਨੁਜ/ਵਿਨੋਦ/ਅਰੀਜ) : ਮੰਗਲਵਾਰ ਸਵੇਰੇ ਇੱਕ ਵਾਰ ਫਿਰ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਪਾਕਿ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰੀ ਗੋਲਾਬਾਰੀ ਕੀਤੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਉਂਦੇ ਹੋਏ ਮੋਰਟਾਰ ਦਾਗੇ।
ਪਾਕਿ ਫੌਜ ਨੇ ਮੰਗਲਵਾਰ ਸਵੇਰੇ ਜ਼ਿਲ੍ਹੇ ਦੀ ਬਾਲਾਕੋਟ ਸੈਕਟਰ ਵਿਚ ਗੋਲਾਬਾਰੀ ਸ਼ੁਰੂ ਕੀਤੀ ਅਤੇ ਲੱਗਭੱਗ ਅੱਧਾ ਦਰਜਨ ਦੇ ਕਰੀਬ ਪਿੰਡ ਵਿਚ ਲਗਾਤਾਰ ਮੋਰਟਾਰ ਦਾਗੇ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਗੋਲਾਬਾਰੀ ਦੌਰਾਨ ਸੋਹਿਲ ਪਿੰਡ ਗੋਲੇ ਦੀ ਚਪੇਟ ਵਿਚ ਆ ਕੇ ਦਰਜਨ ਦੇ ਕਰੀਬ ਮਵੇਸ਼ੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ ਜਦੋਂ ਕਿ ਕਈ ਜਾਨਵਰਾਂ ਦੀ ਮੌਤ ਹੋ ਗਈ। ਉਥੇ ਹੀ ਕਈ ਰਿਹਾਇਸ਼ੀ ਮਕਾਨ ਵੀ ਨੁਕਸਾਨੇ ਗਏ। ਗੋਲਾਬਾਰੀ ਪ੍ਰਭਾਵਿਤ ਖੇਤਰਾਂ ਵਿਚ ਐਸ. ਡੀ. ਐਮ. ਮੇਂਢਰ ਡਾ. ਸਾਹਿਲ ਜੰਡਿਆਲ ਨੇ ਪਸ਼ੂਆਂ ਦਾ ਇਲਾਜ ਕਰ ਵਾਲੀਆਂ ਟੀਮਾਂ ਭੇਜੀਆਂ ਜਿਨ੍ਹਾਂ ਨੇ ਜਖ਼ਮੀ ਪਸ਼ੂਆਂ ਦਾ ਇਲਾਜ ਕੀਤਾ। ਉਥੇ ਹੀ ਸ਼੍ਰੀਨਗਰ ਦੇ ਕੁਪਵਾੜਾ ਜ਼ਿਲ੍ਹੇ ਦੇ ਲੋਲਾਬ ਦੇ ਜੁਨਰੇਸ਼ੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਦੌਰਾਨ 2 ਯੂ. ਬੀ. ਜੀ. ਐਲ. ਗ੍ਰਨੇਡ ਬਰਾਮਦ ਕੀਤੇ ਗਏ ਹਨ।
ਸੂਤਰਾਂ ਦੇ ਅਨੁਸਾਰ ਸੂਚਨਾ ਮਿਲਣ ਤੋਂ ਬਾਅਦ ਫੌਜ ਦੀ 14 ਸਿਖਲੀ (ਐਸ.ਆਈ.ਕੇ.ਐਚ.ਐਲ.ਆਈ.) ਅਤੇ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁਪ (ਐਸ.ਓ.ਜੀ.)  ਦੁਆਰਾ ਚੌਪਨ ਮਹੱਲਾ ਜੁਨਰੇਸ਼ੀ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਇਲਾਕੇ ਤੋਂ 2 ਯੂ.ਬੀ.ਜੀ.ਐਲ 1 ਗ੍ਰਨੇਡ ਬਰਾਮਦ ਹੋਏ। ਸੂਤਰਾਂ ਦੇ ਅਨੁਸਾਰ ਅੱਗੇ ਦੀ ਜਾਂਚ ਚੱਲ ਰਹੀ ਹੈ। 
 


Inder Prajapati

Content Editor

Related News