ਪਾਕਿ ਫੌਜ ਨੇ ਗੁਲਪੁਰ ਸੈਕਟਰ ''ਚ ਕੀਤੀ ਗੋਲਾਬਾਰੀ

Monday, May 18, 2020 - 11:37 PM (IST)

ਪਾਕਿ ਫੌਜ ਨੇ ਗੁਲਪੁਰ ਸੈਕਟਰ ''ਚ ਕੀਤੀ ਗੋਲਾਬਾਰੀ

ਪੁੰਛ (ਧਨੁਜ)— ਸੋਮਵਾਰ ਦੇਰ ਸ਼ਾਮ ਇਕ ਬਾਰ ਫਿਰ ਤੋਂ ਪਾਕਿ ਫੌਜ ਨੇ ਆਪਣੀ ਗਲਤ ਹਰਕਤਾਂ ਨੂੰ ਅੰਜ਼ਾਮ ਦਿੰਦੇ ਹੋਏ ਪੁੰਛ ਜ਼ਿਲ੍ਹੇ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿ ਕੰਟਰੋਲ ਰੇਖਾ ਸਥਿਤ ਗੁਲਪੁਰ ਸੈਕਟਰ 'ਚ ਗੋਲਾਬਾਰੀ ਤੇ ਮੋਰਟਾਰ ਸੁੱਟੇ। ਪਾਕਿ ਫੌਜ ਨੇ ਦੇਰ ਸ਼ਾਮ ਲਗਭਗ 7:15 ਵਜੇ ਭਾਰਤ-ਪਾਕਿ ਕੰਟਰੋਲ ਰੇਖਾ 'ਤੇ ਤੇਜ਼ ਗੋਲਾਬਾਰੀ ਸ਼ੁਰੂ ਕਰ ਦਿੱਤੀ, ਜਿਸ ਨੂੰ ਭਾਰਤੀ ਫੌਜ ਨੇ ਮੂੰਹਤੋੜ ਜਵਾਬ ਦੇਣਾ ਸ਼ੁਰੂ ਕੀਤਾ। ਖਬਰ ਲਿਖੇ ਜਾਣ ਤਕ ਦੋਵਾਂ ਪਾਸਿਓ ਰੁੱਕ-ਰੁੱਕ ਕੇ ਗੋਲੀਬਾਰੀ ਜਾਰੀ ਸੀ।


author

Gurdeep Singh

Content Editor

Related News