ਪਾਕਿ ਏਜੰਟਾਂ ਨੂੰ ਦਿੰਦੇ ਸਨ ਫੌਜ ਦੀਆਂ ਸੰਵੇਦਨਸ਼ੀਲ ਜਾਣਕਾਰੀਆਂ, ਔਰਤ ਤੇ ਸਾਬਕਾ ਫੌਜੀ ਗ੍ਰਿਫਤਾਰ
Friday, Dec 05, 2025 - 08:02 AM (IST)
ਅਹਿਮਦਾਬਾਦ (ਭਾਸ਼ਾ) - ਗੁਜਰਾਤ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਫੌਜੀ ਟਿਕਾਣਿਆਂ ਅਤੇ ਜਵਾਨਾਂ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨੀ ਏਜੰਟਾਂ ਨਾਲ ਸਾਂਝੀ ਕਰਨ ਦੇ ਦੋਸ਼ ਹੇਠ ਇਕ ਸੇਵਾਮੁਕਤ ਫੌਜੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਜੇ ਕੁਮਾਰ ਸਿੰਘ ਨੂੰ ਇਕ ਪਾਕਿਸਤਾਨੀ ਖੁਫੀਆ ਅਧਿਕਾਰੀ ਨੇ ਭਾਰਤੀ ਫੌਜ ਦੀਆਂ ਰੈਜੀਮੈਂਟਾਂ ਦੀਆਂ ਸਰਗਰਮੀਆਂ/ਆਵਾਜਾਈ ਅਤੇ ਪ੍ਰਮੁੱਖ ਫੌਜੀ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਜਾਣਕਾਰੀ ਦੇਣ ਲਈ ਵਰਗਲਾਇਆ ਸੀ, ਜਦੋਂ ਕਿ ਹੋਰ ਮੁਲਜ਼ਮ ਰਸ਼ਮਣੀ ਪਾਲ ਨੂੰ ਕੁਝ ਲੋਕਾਂ ਨੂੰ ਪਿਆਰ ਦੇ ਜਾਲ ’ਚ ਫਸਾਉਣ ਲਈ ਕਿਹਾ ਗਿਆ ਸੀ।
ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
ਏ. ਟੀ. ਐੱਸ. ਦਾ ਕਹਿਣਾ ਹੈ ਕਿ ਬਿਹਾਰ ਦੇ ਮੂਲ ਨਿਵਾਸੀ ਅਜੇ (47) ਨੂੰ ਗੋਆ ’ਚ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ 2022 ’ਚ ਸੇਵਾਮੁਕਤੀ ਤੋਂ ਬਾਅਦ ਇਕ ‘ਡਿਸਟਿਲਰੀ’ ’ਚ ਕੰਮ ਕਰ ਰਿਹਾ ਸੀ। ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੀ ਨਿਵਾਸੀ ਰਸ਼ਮਣੀ (35) ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਤੋਂ ਫੜਿਆ ਗਿਆ, ਜਿੱਥੇ ਉਹ ਟਿਊਸ਼ਨ ਪੜ੍ਹਾਉਂਦੀ ਸੀ। ਏਜੰਸੀ ਨੇ ਕਿਹਾ ਕਿ ‘ਅੰਕਿਤਾ ਸ਼ਰਮਾ’ ਦੇ ਨਾਂ ਨਾਲ ਕੰਮ ਕਰਨ ਵਾਲੀ ਪਾਕਿਸਤਾਨੀ ਖੁਫੀਆ ਅਧਿਕਾਰੀ ਅਜੇ ਦੇ ਸੰਪਰਕ ’ਚ ਸੀ। ਏ. ਟੀ. ਐੱਸ. ਪੁਲਸ ਸੁਪਰਡੈਂਟ ਸਿੱਧਾਰਥ ਕੋਰੁਕੋਂਡਾ ਨੇ ਦੱਸਿਆ ਕਿ ਰਸ਼ਮਣੀ ‘ਪ੍ਰੀਆ ਠਾਕੁਰ’ ਦੇ ਫਰਜ਼ੀ ਨਾਂ ਨਾਲ ਕੰਮ ਕਰਦੀ ਸੀ ਅਤੇ ਕਥਿਤ ਤੌਰ ’ਤੇ ਆਪਣੇ ਪਾਕਿਸਤਾਨੀ ਆਕਿਆਂ ਦੇ ਇਸ਼ਾਰੇ ’ਤੇ ਫੌਜੀ ਜਵਾਨਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਤੋਂ ਸੂਚਨਾਵਾਂ ਹਾਸਲ ਕਰਦੀ ਸੀ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
