ਅੱਜ ਦੇ ਦਿਨ ਹੋਈ ਸੀ ਦੇਸ਼ ਦੀ ਵੰਡ, ਵੇਖੋ ਉਸ ਦਰਦਨਾਕ ਮੰਜ਼ਰ ਨੂੰ ਬਿਆਨ ਕਰਦੀਆਂ ਤਸਵੀਰਾਂ

08/14/2022 1:50:10 PM

ਨੈਸ਼ਨਲ ਡੈਸਕ- ਦੇਸ਼ ਦੇ ਇਤਿਹਾਸ ’ਚ 14 ਅਗਸਤ ਦੀ ਤਾਰੀਖ ਹੰਝੂਆਂ ਨਾਲ ਲਿਖੀ ਗਈ ਹੈ। ਇਹ ਉਹ ਦਿਨ ਸੀ, ਜਦੋਂ ਦੇਸ਼ ਦੀ ਵੰਡ ਹੋਈ। 14 ਅਗਸਤ 1947 ਨੂੰ ਪਾਕਿਸਤਾਨ ਅਤੇ 15 ਅਗਸਤ 1947 ਨੂੰ ਭਾਰਤ ਨੂੰ ਇਕ ਵੱਖਰਾ ਰਾਸ਼ਟਰ ਐਲਾਨਿਆ ਗਿਆ ਸੀ। 

ਇਹ ਵੀ ਪੜ੍ਹੋ- PM ਮੋਦੀ ਵਲੋਂ ਵੰਡ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ, ਕਿਹਾ- ਪੀੜਤਾਂ ਦੇ ਧੀਰਜ ਦੀ ਸ਼ਲਾਘਾ ਕਰਦਾ

PunjabKesari

ਇਸ ਵੰਡ ਵਿਚ ਨਾ ਸਿਰਫ ਭਾਰਤੀ ਉਪ ਮਹਾਂਦੀਪ ਨੂੰ ਦੋ ਹਿੱਸਿਆਂ ’ਚ ਵੰਡਿਆ ਗਿਆ ਸੀ, ਸਗੋਂ ਬੰਗਾਲ ਨੂੰ ਵੀ ਵੰਡਿਆ ਗਿਆ ਸੀ ਅਤੇ ਬੰਗਾਲ ਦਾ ਪੂਰਬੀ ਹਿੱਸਾ ਭਾਰਤ ਤੋਂ ਵੱਖ ਹੋ ਕੇ ਪੂਰਬੀ ਪਾਕਿਸਤਾਨ ਬਣਾ ਦਿੱਤਾ ਗਿਆ, ਜੋ 1971 ਦੀ ਜੰਗ ਤੋਂ ਬਾਅਦ ਬੰਗਲਾਦੇਸ਼ ਬਣ ਗਿਆ ਸੀ। 

ਇਹ ਵੀ ਪੜ੍ਹੋ- ਸੈਂਕੜੇ ਸਿੱਖ, ਹਿੰਦੂ ਕਰ ਰਹੇ ਭਾਰਤ ਆਉਣ ਦੀ ਉਡੀਕ, ਅਫ਼ਗਾਨ ਸਿੱਖ ਆਗੂ ਦੀ ਕੇਂਦਰ ਨੂੰ ਖ਼ਾਸ ਅਪੀਲ

PunjabKesari

ਕਹਿਣ ਨੂੰ ਤਾਂ ਇਹ ਦੇਸ਼ ਦੀ ਵੰਡ ਸੀ ਪਰ ਅਸਲ ਵਿਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਅਤੇ ਭਾਵਨਾਵਾਂ ਦੀ ਵੰਡ ਸੀ। ਭਾਰਤ ਮਾਂ ਦੇ ਸੀਨੇ ’ਤੇ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ। ਬਸ ਇੰਨਾ ਹੀ ਨਹੀਂ ਆਉਣ ਵਾਲੀਆਂ ਨਸਲਾਂ ਤਾਰੀਖ਼ ਦੇ ਇਸ ਸਭ ਤੋਂ ਭਿਆਨਕ, ਦਰਦਨਾਕ ਤੇ ਖੂਨ ਭਿੱਜੇ ਦਿਨ ਦੀ ਟੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ।

ਇਹ ਵੀ ਪੜ੍ਹੋ- ਪਹਿਲੀ ਵਾਰ ਡਲ ਝੀਲ ’ਚ ਦਿੱਸਿਆ ਸ਼ਾਨਦਾਰ ਨਜ਼ਾਰਾ, PM ਮੋਦੀ ਨੇ ‘ਤਿਰੰਗਾ ਸ਼ਿਕਾਰਾ ਰੈਲੀ’ ਦੀ ਕੀਤੀ ਤਾਰੀਫ਼

PunjabKesari

ਦੱਸ ਦੇਈਏ ਕਿ 1947 ’ਚ ਵੰਡ ਦੌਰਾਨ ਹੋਏ ਫਿਰਕੂ ਦੰਗਿਆਂ ’ਚ ਲੱਖਾਂ ਲੋਕ ਬੇਘਰ ਹੋਏ ਸਨ ਅਤੇ ਵੱਡੀ ਗਿਣਤੀ ’ਚ ਲੋਕ ਮਾਰੇ ਗਏ ਸਨ। 1947 ਜਿੱਥੇ ਸਾਡੇ ਲਈ ਆਜ਼ਾਦੀ ਦਾ ਜਸ਼ਨ ਸੀ, ਉੱਥੇ ਖੂਨੀ ਵਾਰਦਾਤਾਂ ਨਾਲ ਲੱਥ-ਪਥ ਪੀੜਾਂ ਦੀ ਦਾਸਤਾਨ ਵੀ ਹੈ। 75 ਸਾਲਾਂ ਬਾਅਦ ਵੀ ਇਹ ਦਰਦ ਦਿਲਾਂ ਤੋਂ ਵਿਸਰਿਆ ਨਹੀਂ ਹੈ।

ਇਹ ਵੀ ਪੜ੍ਹੋ- ਘਟੀਆ ਖਾਣੇ ਦੀ ਪੋਲ ਖੋਲ੍ਹਣ ਵਾਲੇ ਕਾਂਸਟੇਬਲ ਦਾ ਦੋਸ਼, ਮੈਨੂੰ ਪਾਗਲ ਕਰਾਰ ਦੇਣਾ ਚਾਹੁੰਦੇ ਹਨ ਅਧਿਕਾਰੀ

PunjabKesari

1947 ਦੀ ਵੰਡ ਕਾਰਨ ਵੱਡੀ ਗਿਣਤੀ ’ਚ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਸਨ, ਜਦੋਂ ਬਸਤੀਵਾਦੀ ਬ੍ਰਿਟਿਸ਼ ਪ੍ਰਸ਼ਾਸਕਾਂ ਨੇ ਦੱਖਣੀ ਏਸ਼ੀਆ ਵਿਚ ਸਾਮਰਾਜ ਨੂੰ ਖਤਮ ਕਰਨਾ ਸ਼ੁਰੂ ਕੀਤਾ ਸੀ। ਅੰਗਰੇਜ਼ਾਂ ਵੱਲੋਂ ਵੰਡ ਦੀ ਘੋਸ਼ਣਾ ਤੋਂ ਤੁਰੰਤ ਬਾਅਦ ਕਤਲੇਆਮ ਸ਼ੁਰੂ ਹੋ ਗਿਆ। ਬਚਪਨ ਦੇ ਦੋਸਤ ਦੁਸ਼ਮਣ ਬਣ ਗਏ। ਇਹ ਅਜਿਹੀ ਘਟਨਾ ਜਿਸ ਨੇ ਮਨੁੱਖੀ ਇਤਿਹਾਸ ਵਿਚ ਸਭ ਤੋਂ ਖੂਨੀ ਉਥਲ-ਪੁਥਲ ਸ਼ੁਰੂ ਕੀਤੀ।

ਇਹ ਵੀ ਪੜ੍ਹੋ- ਦਿੱਲੀ: ਟਲਿਆ ਖ਼ਤਰਾ, ਯਮੁਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨੇ ਤੋਂ ਪਹੁੰਚਿਆ ਹੇਠਾਂ

PunjabKesari

ਲੋਕ ਆਪਣੇ ਮਾਂ ਭੂਮੀ ਤੋਂ ਬੇਘਰ ਹੋਏ। ਵੱਡੀ ਗਿਣਤੀ ’ਚ ਲੋਕ ਪੈਦਲ, ਬੈਲਗੱਡੀਆਂ ਅਤੇ ਰੇਲਗੱਡੀਆਂ ਰਾਹੀਂ ਆਪਣੇ ਨਵੇਂ ਘਰ ਲਈ ਸਫ਼ਰ ’ਤੇ ਤੁਰ ਪਏ। ਭਾਵੇਂ ਹੀ ਅਸੀਂ ਅੱਜ ਆਜ਼ਾਦ ਮੁਲਕ ’ਚ ਜੀ ਰਹੇ ਹਨ ਪਰ ਸਦੀਆਂ ਪੁਰਾਣੇ ਵੰਡ ਦੇ ਉਹ ਜ਼ਖ਼ਮ ਸਾਡੇ ਦਿਲਾਂ ’ਚ ਹਮੇਸ਼ਾ ਹਰੇ ਰਹਿਣਗੇ। 

PunjabKesari


 


Tanu

Content Editor

Related News