ਪਹਿਲਗਾਮ ਹਮਲਾ : ਕਸ਼ਮੀਰ ਘੁੰਮਣ ਲਈ ਮਹੀਨਿਆਂ ਤੱਕ ਜੋੜੇ ਪੈਸੇ, ਜਦੋਂ ਮੌਕਾ ਮਿਲਿਆ ਤਾਂ ਮਿਲੀ ਮੌਤ

Wednesday, Apr 23, 2025 - 05:38 PM (IST)

ਪਹਿਲਗਾਮ ਹਮਲਾ : ਕਸ਼ਮੀਰ ਘੁੰਮਣ ਲਈ ਮਹੀਨਿਆਂ ਤੱਕ ਜੋੜੇ ਪੈਸੇ, ਜਦੋਂ ਮੌਕਾ ਮਿਲਿਆ ਤਾਂ ਮਿਲੀ ਮੌਤ

ਭੁਵਨੇਸ਼ਵਰ- ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀ ਹਮਲੇ 'ਚ ਆਪਣੀ ਪਤਨੀ ਅਤੇ 9 ਸਾਲ ਦੇ ਬੇਟੇ ਦੇ ਸਾਹਮਣੇ ਜਾਨ ਗੁਆਉਣ ਵਾਲੇ ਓਡੀਸ਼ਾ ਨਿਵਾਸੀ ਪ੍ਰਸ਼ਾਂਤ ਸਤਪਥੀ ਮਹੀਨਿਆਂ ਤੱਕ ਪੈਸੇ ਬਚਾ ਕੇ ਕਸ਼ਮੀਰ ਦੀ ਯਾਤਰਾ 'ਤੇ ਗਏ ਸਨ ਅਤੇ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਸਨ। ਪ੍ਰਸ਼ਾਂਤ ਦੇ ਪਰਿਵਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਲਾਨੀ ਦੇ ਵੱਡੇ ਭਰਾ ਸੁਸ਼ਾਂਤ ਨੇ ਕਿਹਾ ਕਿ ਪ੍ਰਸ਼ਾਂਤ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ, ਉਸ ਦੀ ਮਾਂ ਸਦਮੇ ਕਾਰਨ ਕੁਝ ਬੋਲ ਨਹੀਂ ਆ ਰਹੀ। ਉਨ੍ਹਾਂ ਕਿਹਾ,"ਪ੍ਰਸ਼ਾਂਤ ਨੇ ਇਸ ਯਾਤਰਾ ਲਈ ਮਹੀਨਿਆਂ ਤੋਂ ਪੈਸੇ ਬਚਾਏ ਸਨ ਅਤੇ ਉਹ ਇਸ ਲਈ ਬਹੁਤ ਉਤਸ਼ਾਹਿਤ ਸੀ।" ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਸੈਂਟਰਲ ਇੰਸਟੀਚਿਊਟ ਆਫ਼ ਪਲਾਸਟਿਕ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸੀਆਈਪੀਈਟੀ) 'ਚ ਲੇਖਾ ਸਹਾਇਕ ਵਜੋਂ ਨੌਕਰੀ ਕਰਨ ਵਾਲੇ ਪ੍ਰਸ਼ਾਂਤ (40) ਆਪਣੀ ਪਤਨੀ ਅਤੇ ਬੇਟੇ ਨਾਲ ਛੁੱਟੀਆਂ ਮਨਾਉਣ ਲਈ ਕਸ਼ਮੀਰ ਗਏ ਸਨ। ਪ੍ਰਸ਼ਾਂਤ ਦੀ ਪਤਨੀ ਪ੍ਰਿਯਦਰਸ਼ਨੀ ਆਚਾਰੀਆ ਨੇ ਜੰਮੂ ਕਸ਼ਮੀਰ ਦੇ ਇਕ ਓਡੀਸ਼ਾ ਸਮਾਚਾਰ ਚੈਨਲ ਨੂੰ ਦੱਸਿਆ,''ਜਦੋਂ ਅਸੀਂ ਬੈਸਰਨ 'ਚ ਰੋਪਵੇਅ ਤੋਂ ਉਤਰ ਰਹੇ ਸੀ, ਉਦੋਂ ਪ੍ਰਸ਼ਾਂਤ ਦੇ ਸਿਰ 'ਚ ਗੋਲੀ ਲੱਗੀ... ਉਹ ਉੱਥੇ ਹੀ ਡਿੱਗ ਗਏ। ਫ਼ੌਜ ਇਕ ਘੰਟੇ ਬਾਅਦ ਆਈ।''

ਇਹ ਵੀ ਪੜ੍ਹੋ : ਸਿਰਫ਼ ਪੁਰਸ਼ ਹੀ ਕਿਉਂ? ਪਹਿਲਗਾਮ ਹਮਲੇ 'ਚ ਔਰਤਾਂ ਨੂੰ ਬਖਸ਼ਿਆ! ਦੇਖੋ 26 ਮ੍ਰਿਤਕਾਂ ਦੀ ਪੂਰੀ Detail

ਪ੍ਰਸ਼ਾਂਤ ਦੀ ਮ੍ਰਿਤਕ ਦੇਹ ਬੁੱਧਵਾਰ ਰਾਤ ਤੱਕ ਭੁਵਨੇਸ਼ਵਰ ਲਿਆਏ ਜਾਣ ਦੀ ਉਮੀਦ ਹੈ। ਬਾਲਾਸੋਰ ਜ਼ਿਲ੍ਹੇ ਦੇ ਰੇਮੁਨਾ ਬਲਾਕ ਦੇ ਇਸ਼ਾਨੀ ਪਿੰਡ 'ਚ ਡਰ ਦਾ ਮਾਹੌਲ ਹੈ। ਸਥਾਨਕ ਲੋਕ ਅਤੇ ਸਿਆਸੀ ਨੇਤਾ ਪ੍ਰਸ਼ਾਂਤ ਸਤਪਥੀ ਦੇ ਪਰਿਵਾਰ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਪ੍ਰਸ਼ਾਂਤ ਦੇ ਪਰਿਵਾਰ ਨੇ ਕਿਹਾ ਕਿ ਉਹ ਵੀਰਵਾਰ ਨੂੰ ਅੰਤਿਮ ਸੰਸਕਾਰ ਕਰਵਾਉਣ ਦੀ ਵਿਵਸਥਾ ਕਰ ਰਹੇ ਹਨ ਅਤੇ ਓਡੀਸ਼ਾ ਸਰਕਾਰ ਦੇ ਪ੍ਰਤੀਨਿਧੀਆਂ ਦੇ ਇਸ 'ਚ ਸ਼ਾਮਲ ਹੋਣ ਦੀ ਉਮੀਦ ਹੈ। ਇਕ ਬੈਠਕ 'ਚ ਹਿੱਸਾ ਲੈਣ ਲਈ ਜੰਮੂ ਕਸ਼ਮੀਰ ਗਈ ਭੁਵਨੇਸ਼ਵਰ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਪ੍ਰਸ਼ਾਂਤ ਦੇ ਪਰਿਵਾਰ ਨੂੰ ਮਿਲੀ ਅਤੇ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੂੰ ਦਿਲਾਸਾ ਦਿੱਤਾ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ, ਜਿਸ ਨੂੰ ਲੋਕ ਪਿਆਰ ਨਾਲ 'ਮਿੰਨੀ ਸਵਿਟਜ਼ਰਲੈਂਡ' ਕਹਿੰਦੇ ਹਨ, ਮੰਗਲਵਾਰ ਦੁਪਹਿਰ 2.30 ਵਜੇ ਅਚਾਨਕ ਗੋਲੀਬਾਰੀ ਦੀ ਆਵਾਜ਼ ਨਾਲ ਕੰਬ ਗਈ। ਇਸ ਅੱਤਵਾਦੀ ਹਮਲੇ 'ਚ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 2 ਵਿਦੇਸ਼ੀ ਅਤੇ 2 ਸਥਾਨਕ ਲੋਕ ਵੀ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News