ਪਹਿਲਗਾਮ ਹਮਲੇ ''ਤੇ ਵੀਡੀਓ ਬਣਾਉਣ ਵਾਲਾ ਕਾਰੋਬਾਰੀ ਦੀਪੇਨ ਪਰਮਾਰ ਗ੍ਰਿਫ਼ਤਾਰ

Tuesday, May 13, 2025 - 12:50 PM (IST)

ਪਹਿਲਗਾਮ ਹਮਲੇ ''ਤੇ ਵੀਡੀਓ ਬਣਾਉਣ ਵਾਲਾ ਕਾਰੋਬਾਰੀ ਦੀਪੇਨ ਪਰਮਾਰ ਗ੍ਰਿਫ਼ਤਾਰ

ਅਹਿਮਦਾਬਾਦ- ਗੁਜਰਾਤ ਪੁਲਸ ਨੇ ਸੂਰਤ ਦੇ ਇਕ 40 ਸਾਲਾ ਵਪਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਪਹਿਲਗਾਮ ਅੱਤਵਾਦੀ ਹਮਲੇ ’ਤੇ ਇਕ ਇਤਰਾਜ਼ਯੋਗ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਸੀ। ਪਾਕਿਸਤਾਨ ਵੱਲੋਂ ਭੇਜੇ ਗਏ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ’ਤੇ ਹਮਲਾ ਕਰ ਕੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਇਸਦਾ ਬਦਲਾ ਲੈਣ ਲਈ ਫੌਜ ਨੇ ਆਪਰੇਸ਼ਨ ਸਿੰਧੂਰ ਚਲਾਇਆ।

ਦੀਪੇਨ ਪਰਮਾਰ ਨਾਂ ਦੇ ਮੁਲਜ਼ਮ ਨੂੰ ਐਤਵਾਰ ਨੂੰ ਅਮਰੋਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ। ਉਸਨੇ ਫੇਸਬੁੱਕ ’ਤੇ ਇਕ ਵੀਡੀਓ ਇਹ ਕਹਿੰਦੇ ਹੋਏ ਪੋਸਟ ਕੀਤਾ ਕਿ ਪਹਿਲਗਾਮ ਅੱਤਵਾਦੀ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ ਅਤੇ ਅੱਤਵਾਦੀਆਂ ਦੇ ਮਾਸਟਰਮਾਈਂਡ ਭਾਰਤ ਵਿਚ ਰਹਿੰਦੇ ਹਨ। ਅਮਰੋਲੀ ਪੁਲਸ ਨੇ ਕਿਹਾ ਹੈ ਕਿ ਆਪਣੇ ਫੇਸਬੁੱਕ ਪੇਜ ‘ਜਾਗੋ ਇੰਡੀਆ’ ’ਤੇ ਵੀਡੀਓ ਪੋਸਟ ਕਰ ਕੇ ਪਰਮਾਰ ਨੇ ਆਧਾਰਹੀਣ ਅਤੇ ਗੁੰਮਰਾਹਕੁੰਨ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ। ਪਰਮਾਰ ਵਿਰੁੱਧ ਪੁਲਸ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 197 (1) (ਡੀ) ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜੋ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਪ੍ਰਭਾਵਿਤ ਕਰਨ ਵਾਲੇ ਝੂਠੇ ਪ੍ਰਚਾਰ ’ਤੇ ਲਗਾਈ ਜਾਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News