ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ ਜਾਵੇਗੀ BIG BOSS !

Sunday, Aug 10, 2025 - 04:44 PM (IST)

ਪਹਿਲਗਾਮ ਹਮਲੇ 'ਚ ਮਾਰੇ ਗਏ ਫੌਜੀ ਨਰਵਾਲ ਦੀ ਪਤਨੀ ਜਾਵੇਗੀ BIG BOSS !

ਐਂਟਰਟੇਨਮੈਂਟ ਡੈਸਕ- ਬਿਗ ਬੌਸ ਸੀਜ਼ਨ 19 ਦੀ ਸ਼ੁਰੂਆਤ 24 ਅਗਸਤ ਨੂੰ ਹੋਣ ਜਾ ਰਹੀ ਹੈ ਅਤੇ ਸ਼ੋਅ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ। ਇਸੇ ਦਰਮਿਆਨ ਖਬਰਾਂ ਆ ਰਹੀਆਂ ਹਨ ਕਿ ਰਿਐਲਿਟੀ ਸ਼ੋਅ ‘ਬਿਗ ਬਾਸ 19’ ਦੇ ਨਿਰਮਾਤਾ ਹਿਮਾਂਸ਼ੀ ਨਰਵਾਲ ਨੂੰ ਸ਼ੋਅ ਵਿੱਚ ਲੈਣ ‘ਤੇ ਵਿਚਾਰ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਮੇਕਰਜ਼ ਸ਼ੋਅ ਵਿਚ ਅਜਿਹੇ ਚਿਹਰੇ ਲਿਆਉਣਾ ਚਾਹੁੰਦੇ ਹਨ ਜਿਨ੍ਹਾਂ ਨਾਲ ਦਰਸ਼ਕ ਪਹਿਲੇ ਹੀ ਪਲ ਤੋਂ ਜੁੜ ਜਾਣ। ਹਾਲਾਂਕਿ, ਅਧਿਕਾਰਿਕ ਤੌਰ ‘ਤੇ ਇਹ ਪੁਸ਼ਟੀ ਅਜੇ ਨਹੀਂ ਹੋਈ ਕਿ ਹਿਮਾਂਸ਼ੀ ਸ਼ੋਅ ਦਾ ਹਿੱਸਾ ਬਣੇਗੀ ਜਾਂ ਨਹੀਂ।

ਇਹ ਵੀ ਪੜ੍ਹੋ: ਮਸ਼ਹੂਰ ਪ੍ਰੋਡਿਊਸਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, 2 ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ਫ਼ਿਲਮ

ਦੱਸ ਦੇਈਏ ਕਿ ਹਿਮਾਂਸ਼ੀ ਨਰਵਾਲ ਪਹਿਲਗਾਮ ਹਮਲੇ ਮਗਰੋਂ ਚਰਚਾ ਵਿਚ ਆਈ ਸੀ। ਅਪ੍ਰੈਲ 2025 ਵਿੱਚ ਨੂੰ ਪਹਿਲਗਾਮ (ਜੰਮੂ-ਕਸ਼ਮੀਰ) ਵਿੱਚ ਹੋਏ ਅੱਤਵਾਦੀ ਹਮਲੇ ਵਿਚ ਹਿਮਾਂਸ਼ੀ ਦੇ ਪਤੀ ਅਤੇ ਭਾਰਤੀ ਫੌਜ ਦੇ ਜਵਾਨ ਵਿਨੈ ਨਰਵਾਲ ਸ਼ਹੀਦ ਹੋ ਗਏ ਸਨ। ਇਹ ਜੋੜਾ ਵਿਆਹ ਤੋਂ ਬਾਅਦ ਹਨੀਮੂਨ ਮਨਾਉਣ ਲਈ ਪਹਿਲਗਾਮ ਗਿਆ ਹੋਇਆ ਸੀ ਪਰ ਇਸ ਦਰਦਨਾਕ ਘਟਨਾ ਨੇ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ। ਉਸ ਵੇਲੇ ਹਿਮਾਂਸ਼ੀ ਦੀਆਂ ਤਸਵੀਰਾਂ ਨੇ ਪੂਰੇ ਦੇਸ਼ ਨੂੰ ਰੋਣ ਲਗਾ ਦਿੱਤਾ ਸੀ।

ਇਹ ਵੀ ਪੜ੍ਹੋ: ਹੁਣ ATM 'ਚੋਂ ਨਹੀਂ ਨਿਕਲਣਗੇ 500 ਰੁਪਏ ਦੇ ਨੋਟ ! ਜਾਣੋ RBI ਦੀ ਕੀ ਹੈ ਯੋਜਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News