ਸਰਕਾਰ ਪਹਿਲਗਾਮ ਹਮਲੇ ਦੇ ਪੀੜਤਾਂ ਤੋਂ ਮੰਗੇ ਮੁਆਫ਼ੀ : ਜਯਾ ਬੱਚਨ
Wednesday, Jul 30, 2025 - 04:57 PM (IST)

ਨਵੀਂ ਦਿੱਲੀ- ਰਾਜ ਸਭਾ 'ਚ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੀ ਮੈਂਬਰ ਜਯਾ ਬੱਚਨ ਨੇ ਸਰਕਾਰ 'ਤੇ ਆਮ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਅਤੇ ਮੰਗ ਕੀਤੀ ਕਿ ਉਸ ਨੂੰ ਪਹਿਲਗਾਮ ਹਮਲੇ ਦੇ ਪੀੜਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਸਰਕਾਰ ਨੇ ਖੁਦ ਦਾਅਵਾ ਕੀਤਾ ਸੀ ਕਿ ਜੰਮੂ-ਕਸ਼ਮੀਰ 'ਚ ਸਭ ਕੁਝ ਆਮ ਹੈ। ਉੱਚ ਸਦਨ 'ਚ "ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ 'ਆਪਰੇਸ਼ਨ ਸਿੰਦੂਰ' 'ਤੇ ਵਿਸ਼ੇਸ਼ ਚਰਚਾ" 'ਚ ਹਿੱਸਾ ਲੈਂਦੇ ਹੋਏ ਕਹੀ। ਜਯਾ ਨੇ ਪਹਿਲਗਾਮ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ,"ਇਹ ਅਜੀਬ ਲੱਗਦਾ ਹੈ ਕਿ ਅੱਤਵਾਦੀਆਂ ਨੇ ਲੋਕਾਂ ਨੂੰ ਉਨ੍ਹਾਂ ਦੇ ਧਰਮ ਪੁੱਛਣ ਤੋਂ ਬਾਅਦ ਉਨ੍ਹਾਂ ਦੇ ਪਿਆਰਿਆਂ ਦੇ ਸਾਹਮਣੇ ਕਿਵੇਂ ਮਾਰ ਦਿੱਤਾ।"
ਸਮਾਜਵਾਦੀ ਪਾਰਟੀ ਮੈਂਬਰ ਨੇ ਕਿਹਾ ਕਿ ਪਹਿਲਗਾਮ ਹਮਲੇ 'ਚ ਜਾਨਾਂ ਗੁਆਉਣ ਵਾਲਿਆਂ ਦੀਆਂ ਪਤਨੀਆਂ ਅਤੇ ਭੈਣਾਂ ਦੇ ਸਿੰਦੂਰ ਨਸ਼ਟ ਕਰ ਦਿੱਤੇ ਗਏ ਸਨ ਪਰ ਸਰਕਾਰ ਨੇ ਜਵਾਬੀ ਕਾਰਵਾਈ ਨੂੰ "ਆਪਰੇਸ਼ਨ ਸਿੰਦੂਰ" ਕਿਉਂ ਨਾਮ ਦਿੱਤਾ? ਉਨ੍ਹਾਂ ਕਿਹਾ,"ਧਾਰਾ 370 ਦੇ ਉਪਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ, ਇਹ ਦਾਅਵਾ ਕੀਤਾ ਗਿਆ ਸੀ ਕਿ ਜੰਮੂ-ਕਸ਼ਮੀਰ 'ਚ ਸ਼ਾਂਤੀ ਹੈ, ਸਭ ਕੁਝ ਆਮ ਸੀ ਅਤੇ ਫਿਰ ਸੈਲਾਨੀ ਉੱਥੇ ਗਏ ਪਰ ਉਨ੍ਹਾਂ ਨੂੰ ਉੱਥੇ ਕੀ ਮਿਲਿਆ? ਮੌਤ..." ਉਨ੍ਹਾਂ ਕਿਹਾ ਕਿ ਸਰਕਾਰ ਨੇ ਆਮ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਇਸ ਨੂੰ ਪੀੜਤਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਜੇਕਰ ਇਸ ਨੇ ਜੰਮੂ-ਕਸ਼ਮੀਰ ਬਾਰੇ ਵੱਡੇ ਦਾਅਵੇ ਨਾ ਕੀਤੇ ਹੁੰਦੇ, ਤਾਂ ਸੈਲਾਨੀ ਉੱਥੇ ਨਾ ਜਾਂਦੇ ਅਤੇ ਉਨ੍ਹਾਂ ਦੀਆਂ ਜਾਨਾਂ ਨਾ ਜਾਂਦੀਆਂ। ਜਯਾ ਨੇ ਕਿਹਾ ਕਿ ਰੱਖਿਆ ਮੰਤਰੀ ਨੇ ਸਵੈ-ਨਿਰਭਰਤਾ ਦੀ ਗੱਲ ਕੀਤੀ ਹੈ ਪਰ ਜੇਕਰ ਸਰਕਾਰ 26 ਲੋਕਾਂ ਦੀ ਰੱਖਿਆ ਨਹੀਂ ਕਰ ਸਕਦੀ, ਤਾਂ ਗੋਲਾ-ਬਾਰੂਦ ਅਤੇ ਹਥਿਆਰਾਂ ਦੀ ਇਸ ਤਿਆਰੀ ਦਾ ਕੀ ਫਾਇਦਾ। ਉਨ੍ਹਾਂ ਕਿਹਾ, "ਮਨੁੱਖਤਾ ਹੋਣੀ ਚਾਹੀਦੀ ਹੈ, ਗੋਲਾ-ਬਾਰੂਦ ਨਾਲ ਕੁਝ ਨਹੀਂ ਹੋਵੇਗਾ। ਹਿੰਸਾ ਨਾਲ ਕੋਈ ਵੀ ਵਿਵਾਦ ਹੱਲ ਨਹੀਂ ਹੁੰਦਾ। ਨਿਮਰ ਬਣੋ ਅਤੇ ਦੇਸ਼ ਦੇ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਪੈਦਾ ਕਰੋ ਕਿ ਤੁਸੀਂ ਉਨ੍ਹਾਂ ਦੀ ਰੱਖਿਆ ਕਰੋਗੇ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8