ਵੱਡੀ ਖ਼ਬਰ ; ਕਾਂਗਰਸੀ MP ਦੀ ਸੋਨੇ ਦੀ ਚੈਨ ਖੋਹਣ ਵਾਲਾ ਵਾਲਾ ਗ੍ਰਿਫ਼ਤਾਰ, ਇੰਝ ਚੜ੍ਹਿਆ ਪੁਲਸ ਅੜਿੱਕੇ
Wednesday, Aug 06, 2025 - 11:35 AM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਦਿੱਲੀ ਦੇ ਚਾਣਕਿਆਪੁਰੀ ਖੇਤਰ 'ਚ ਤਾਮਿਲਨਾਡੂ ਦੀ ਸੰਸਦ ਮੈਂਬਰ ਆਰ. ਸੁਧਾ ਦੀ ਚੈਨ ਖੋਹਣ ਦੀ ਘਟਨਾ 'ਚ ਸ਼ਾਮਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਾਮਿਲਨਾਡੂ ਤੋਂ ਕਾਂਗਰਸ ਸੰਸਦ ਮੈਂਬਰ ਸੁਧਾ ਸੋਮਵਾਰ ਨੂੰ ਤਾਮਿਲਨਾਡੂ ਭਵਨ ਨੇੜੇ ਸਵੇਰ ਦੀ ਸੈਰ 'ਤੇ ਨਿਕਲੀ ਸੀ, ਜਦੋਂ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਦੀ ਸੋਨੇ ਦੀ ਚੈਨ ਖੋਹ ਲਈ ਅਤੇ ਇਸ ਦੌਰਾਨ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਵੀ ਪਤਨੀ ਨੇ ਨਹੀਂ ਛੱਡਿਆ ਆਸ਼ਕ ਦਾ ਖਹਿੜਾ ! ਅੱਕੇ ਪਤੀ ਨੇ ਜੋ ਕੀਤਾ...
ਇਸ ਘਟਨਾ 'ਚ ਸੰਸਦ ਮੈਂਬਰ ਨੂੰ ਮਾਮੂਲੀ ਸੱਟਾਂ ਲੱਗੀਆਂ। ਨਵੀਂ ਦਿੱਲੀ ਜ਼ਿਲ੍ਹਾ ਪੁਲਸ ਅਤੇ ਦੱਖਣੀ ਦਿੱਲੀ ਜ਼ਿਲ੍ਹਾ ਪੁਲਸ ਦੀ ਸਾਂਝੀ ਕਾਰਵਾਈ 'ਚ ਮੁਲਜ਼ਮ ਨੂੰ ਫੜਿਆ ਗਿਆ ਹੈ। ਸੈਂਕੜੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਪੁਲਸ ਨੇ ਪੂਰਾ ਰੂਟ ਦੇਖਿਆ। ਸਥਾਨਕ ਖੁਫੀਆ ਜਾਣਕਾਰੀ ਜੁਟਾਈ ਅਤੇ ਤਕਨੀਕੀ ਨਿਗਰਾਨੀ ਦੇ ਮਾਧਿਅਮ ਨਾਲ ਮੁਲਜ਼ਮ ਦੀਆਂ ਗਤੀਵਿਧੀਆਂ ਅਤੇ ਪਛਾਣ ਦਾ ਪਤਾ ਲਗਾਇਆ। ਇਸ ਤੋਂ ਬਾਅਦ ਮੁਲਜ਼ਮ ਨੂੰ ਫੜਿਆ ਗਿਆ। ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਸੰਸਦ ਮੈਂਬਰ ਦੀ ਚੈਨ ਖੋਹਣ ਦਾ ਮਾਮਲਾ ਹੱਲ ਹੋ ਗਿਆ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਚੈਨ ਬਰਾਮਦ ਕਰ ਲਈ ਗਈ ਹੈ। ਬਾਕੀ ਜਾਣਕਾਰੀ ਸਮੇਂ ਸਿਰ ਸਾਂਝੀ ਕੀਤੀ ਜਾਵੇਗੀ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e