ਹੁਣ ਲਵਾਂਗੇ ਬਦਲਾ ! ਅੱਤਵਾਦੀਆਂ ਦੇ ਟਿਕਾਣਿਆਂ ''ਤੇ ਫ਼ੌਜ ਦਾ ਐਕਸ਼ਨ ਸ਼ੁਰੂ, ਅੱਧੀ ਰਾਤੀਂ ਹੋ ਗਏ ਧਮਾਕੇ
Friday, Apr 25, 2025 - 09:47 AM (IST)

ਨੈਸ਼ਨਲ ਡੈਸਕ- ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਬੈਸਰਨ ਘਾਟੀ 'ਚ 22 ਅਪ੍ਰੈਲ ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਹੁਣ ਵੱਡਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਹਮਲੇ ਦੇ ਪਿੱਛੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ, ਸੁਰੱਖਿਆ ਏਜੰਸੀਆਂ ਨੇ ਤੇਜ਼ ਅਤੇ ਟਾਗੇਟ ਕਾਰਵਾਈ ਦਾ ਮੋਰਚਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਸਖਤ ਕਾਰਵਾਈ' ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਹੀ, ਹੁਣ ਜ਼ਮੀਨੀ ਪੱਧਰ 'ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਸ ਸਿਲਸਿਲੇ 'ਚ ਸਭ ਤੋਂ ਵੱਡੀ ਕਾਰਵਾਈ ਜੰਮੂ ਕਸ਼ਮੀਰ ਦੇ ਤ੍ਰਾਲ ਇਲਾਕੇ 'ਚ ਹੋਈ, ਜਿੱਥੇ ਪੁਲਸ ਨੇ ਅੱਤਵਾਦੀ ਆਸਿਫ਼ ਦੇ ਘਰ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਘਰ 'ਚ ਵਿਸਫ਼ੋਟਕਾਂ ਦਾ ਜ਼ਖੀਰਾ ਲੁਕਾਇਆ ਗਿਆ ਸੀ, ਜਿਸ 'ਚ ਅਚਾਨਕ ਧਮਾਕਾ ਹੋ ਗਿਆ। ਇਸ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਉੱਥੇ ਹੀ ਦੂਜੇ ਪਾਸੇ ਅੱਤਵਾਦੀ ਆਦਿਲ ਦੇ ਘਰ 'ਤੇ ਬੁਲਡੋਜ਼ਰ ਐਕਸ਼ਨ ਹੋਇਆ- ਘਰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਦੋਵੇਂ ਅੱਤਵਾਦੀ ਹਾਲ ਹੀ 'ਚ ਵਾਇਰਲ ਹੋਏ ਉਸ ਵੀਡੀਓ 'ਚ ਦੇਖੇ ਗਏ ਸਨ, ਜਿਸ 'ਚ ਉਹ ਸੁਰੱਖਿਆ ਫ਼ੋਰਸਾਂ ਨੂੰ ਖੁੱਲ੍ਹੀ ਚੁਣੌਤੀ ਦੇ ਰਹੇ ਸਨ।
ਇਹ ਵੀ ਪੜ੍ਹੋ : ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਤੇ ਅੱਤਵਾਦੀਆਂ ਵਿਚਾਲੇ ਸਖ਼ਤ ਮੁਕਾਬਲਾ, 1 ਜਵਾਨ ਹੋਇਆ ਸ਼ਹੀਦ
ਹਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ। ਇਸ ਤੋਂ ਇਲਾਵਾ, ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲਸ ਦੇ ਸਾਂਝੇ ਬਲ ਪੂਰੇ ਖੇਤਰ 'ਚ ਵਿਆਪਕ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀ ਅਜੇ ਵੀ ਆਲੇ ਦੁਆਲੇ ਦੇ ਜੰਗਲਾਂ 'ਚ ਲੁਕੇ ਹੋਏ ਹਨ। ਹੁਣ ਤੱਕ ਲਗਭਗ 2000 ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਅਤੇ ਕਈਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੁਖਦਾਈ ਹਮਲੇ 'ਚ 25 ਭਾਰਤੀ ਅਤੇ ਇਕ ਨੇਪਾਲੀ ਨਾਗਰਿਕ ਮਾਰੇ ਗਏ ਸਨ। ਚਸ਼ਮਦੀਦਾਂ ਦੇ ਅਨੁਸਾਰ, ਅੱਤਵਾਦੀਆਂ ਨੇ ਯਾਤਰੀਆਂ ਤੋਂ ਉਨ੍ਹਾਂ ਦੇ ਧਰਮ ਬਾਰੇ ਪੁੱਛਣ ਤੋਂ ਬਾਅਦ ਗੋਲੀਆਂ ਚਲਾਈਆਂ। ਮਰਨ ਵਾਲਿਆਂ 'ਚੋਂ ਜ਼ਿਆਦਾਤਰ ਹਿੰਦੂ ਭਾਈਚਾਰੇ ਦੇ ਸਨ। ਇਸ ਹਮਲੇ 'ਚ ਅਨੰਤਨਾਗ ਦਾ ਰਹਿਣ ਵਾਲਾ ਆਦਿਲ ਸ਼ਾਹ ਇਕਲੌਤਾ ਮੁਸਲਮਾਨ ਮਾਰਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8