''ਪਾਕਿਸਤਾਨ ਖਿਲਾਫ਼ ਜੰਗ ਜ਼ਰੂਰੀ ਨਹੀਂ'', CM ਦੇ ਬਿਆਨ ''ਤੇ BJP ਦਾ ਜਵਾਬ

Monday, Apr 28, 2025 - 03:32 PM (IST)

''ਪਾਕਿਸਤਾਨ ਖਿਲਾਫ਼ ਜੰਗ ਜ਼ਰੂਰੀ ਨਹੀਂ'', CM ਦੇ ਬਿਆਨ ''ਤੇ BJP ਦਾ ਜਵਾਬ

ਨਵੀਂ ਦਿੱਲੀ- ਪਹਿਲਗਾਮ ਹਮਲੇ 'ਤੇ ਕਈ ਕਾਂਗਰਸੀ ਨੇਤਾਵਾਂ ਦੇ ਬਿਆਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਰਵੀਸ਼ੰਕਰ ਪ੍ਰਸਾਦ ਨੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਡੇ-ਵੱਡੇ ਨੇਤਾ ਕੀ-ਕੀ ਬੋਲ ਰਹੇ ਹਨ, ਕਿਉਂ ਬੋਲ ਰਹੇ ਹਨ, ਉਨ੍ਹਾਂ ਦਾ ਮਕਸਦ ਕੀ ਹੈ? ਇਨ੍ਹਾਂ ਟਿੱਪਣੀਆਂ ਤੋਂ ਬਹੁਤ ਦੁੱਖ ਪਹੁੰਚਿਆ ਹੈ। ਦੇਸ਼ ਅਜਿਹੇ ਬਿਆਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ। 

ਦਰਅਸਲ 26 ਅਪ੍ਰੈਲ ਨੂੰ ਕਰਨਾਟਕ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਸਿੱਧਰਮਈਆ ਨੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ ਕਿਹਾ ਕਿ ਪਾਕਿਸਤਾਨ ਖਿਲਾਫ਼ ਜੰਗ ਛੇੜਨ ਦੀ ਕੋਈ ਜ਼ਰੂਰਤ ਨਹੀਂ ਹੈ। ਰਵੀਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਇਸ ਨੂੰ ਪੂਰਾ ਪਲੇਅ ਕਰ ਰਿਹਾ ਹੈ। ਸਿੱਧਰਮਈਆ ਦਾ ਇਹ ਬਿਆਨ ਬਹੁਤ ਵਾਇਰਲ ਹੋ ਰਿਹਾ ਹੈ। 

ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਕਰਨਾਟਕ ਦੇ ਆਬਕਾਰੀ ਮੰਤਰੀ ਆਰ. ਬੀ. ਤਿੱਮਾਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅੱਤਵਾਦੀਆਂ ਨੇ ਗੋਲੀ ਮਾਰਨ ਤੋਂ ਪਹਿਲਾਂ ਕਿਸੇ ਤੋਂ ਉਸ ਦਾ ਧਰਮ ਨਹੀਂ ਪੁੱਛਿਆ ਹੋਵੇਗਾ। ਮੰਤਰੀ ਨੇ ਕਿਹਾ ਕਿ ਜਿਹੜਾ ਬੰਦਾ ਗੋਲੀ ਚਲਾ ਰਿਹਾ ਹੈ, ਕੀ ਉਹ ਜਾਤੀ ਜਾਂ ਧਰਮ ਪੁੱਛੇਗਾ? ਉਹ ਬਸ ਗੋਲੀ ਚਲਾਏਗਾ। ਰਵੀਸ਼ੰਕਰ ਨੇ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ। ਦੱਸ ਦੇਈਏ ਕਿ ਪਹਿਲਗਾਮ ਹਮਲੇ 'ਚ ਕਰਨਾਟਕ ਦੇ ਦੋ ਸੈਲਾਨੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੋਹਾਂ ਦੀਆਂ ਪਤਨੀਆਂ ਨੇ ਕਿਹਾ ਕਿ ਉਨ੍ਹਾਂ ਦਾ ਧਰਮ ਪੁੱਛਿਆ ਗਿਆ। 


 


author

Tanu

Content Editor

Related News